ਪੰਜਾਬ

punjab

ETV Bharat / international

ਈਰਾਨ ਨੇ ਕਿਹਾ ਅਮਰੀਕਾ ਦੀਆਂ ਪਾਬੰਦੀਆਂ ਕਾਰਨ ਕੋਵਿਡ ਵਿਰੁੱਧ ਲੜਾਈ ਹੋਈ ਕਮਜ਼ੋਰ - fight against Covid

ਸੰਯੁਕਤ ਰਾਸ਼ਟਰ ਵਿੱਚ ਇਰਾਨ ਦੇ ਸਥਾਈ ਪ੍ਰਤੀਨਿੱਧੀ ਨੇ ਕਿਹਾ ਹੈ ਕਿ ਇਰਾਨ ਵਿਰੁੱਧ ਅਮਰੀਕਾ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਨੇ ਕੋਵਿਡ -19 ਵਿਰੁੱਧ ਲੜਾਈ ਨੂੰ ਕਮਜ਼ੋਰ ਕਰ ਦਿੱਤਾ ਹੈ। ਈਰਾਨ ਵਿੱਚ ਹੁਣ ਤੱਕ ਕੋਵਿਡ -19 ਦੇ ਕੁੱਲ 9,08,346 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚ 46,689 ਮੌਤਾਂ ਵੀ ਸ਼ਾਮਲ ਹਨ।

ਈਰਾਨ ਨੇ ਕਿਹਾ ਅਮਰੀਕਾ ਦੀਆਂ ਪਾਬੰਦੀਆਂ ਕਾਰਨ ਕੋਵਿਡ ਵਿਰੁੱਧ ਲੜਾਈ ਹੋਈ ਕਮਜ਼ੋਰ
ਈਰਾਨ ਨੇ ਕਿਹਾ ਅਮਰੀਕਾ ਦੀਆਂ ਪਾਬੰਦੀਆਂ ਕਾਰਨ ਕੋਵਿਡ ਵਿਰੁੱਧ ਲੜਾਈ ਹੋਈ ਕਮਜ਼ੋਰ

By

Published : Nov 27, 2020, 3:13 PM IST

ਤਹਿਰਾਨ: ਸੰਯੁਕਤ ਰਾਸ਼ਟਰ ਵਿੱਚ ਇਰਾਨ ਦੇ ਸਥਾਈ ਪ੍ਰਤੀਨਿੱਧੀ ਨੇ ਕਿਹਾ ਹੈ ਕਿ ਇਰਾਨ ਵਿਰੁੱਧ ਅਮਰੀਕਾ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਨੇ ਕੋਵਿਡ -19 ਵਿਰੁੱਧ ਲੜਾਈ ਨੂੰ ਕਮਜ਼ੋਰ ਕਰ ਦਿੱਤਾ ਹੈ। ਖ਼ਬਰ ਅਜੈਂਸੀ ਸਿਨਹੂਆ ਦੀ ਰਿਪੋਰਟ ਮੁਤਾਬਕ, ਮਜੀਦ ਤਖ਼ਤ ਰਾਵੰਚੀ ਨੇ ਕਿਹਾ, ਈਰਾਨ ਨੂੰ ਇਸ ਸਮੇਂ ਕਿਸੇ ਵੀ ਦੇਸ਼ ਉੱਤੇ ਲਗਾਈਆਂ ਗਈਆਂ ਸਖ਼ਤ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਨ੍ਹਾਂ ਪਾਬੰਦੀਆਂ ਨੇ ਕੋਵਿਡ -19 ਦਾ ਮੁਕਾਬਲਾ ਕਰਨ ਦੀਆਂ ਸਾਡੀਆਂ ਕੋਸ਼ਿਸ਼ਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।

ਮਜੀਦ ਤਖ਼ਤ ਰਾਵੰਚੀ ਨੇ ਕਿਹਾ, ਅਮਰੀਕਾ ਦੀਆਂ ਪਾਬੰਦੀਆਂ ਨੇ ਈਰਾਨ ਦੀ ਕੁੱਝ ਦੇਸ਼ਾਂ ਦੇ ਵਿੱਤੀ ਸਰੋਤਾਂ ਤੱਕ ਪਹੁੰਚ ਸੀਮਤ ਕਰ ਦਿੱਤਾ ਹੈ ਅਤੇ ਇਸ ਲਈ ਕੋਰੋਨੋਵਾਇਰਸ ਵਿਰੁੱਧ ਲੜਾਈ ਵਿੱਚ ਈਰਾਨ ਦਵਾ ਅਤੇ ਡਾਕਟਰੀ ਉਪਕਰਣਾਂ ਦੀ ਖਰੀਦ ਕਰਨ ਵਿੱਚ ਅਸਮਰਥ ਹੈ।

ਈਰਾਨ ਵਿੱਚ ਹੁਣ ਤੱਕ ਕੋਵਿਡ -19 ਦੇ ਕੁੱਲ 9,08,346 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚ 46,689 ਮੌਤਾਂ ਵੀ ਸ਼ਾਮਿਲ ਹਨ।

ABOUT THE AUTHOR

...view details