ਤਹਿਰਾਨ: ਜਨਵਰੀ ਵਿੱਚ ਤਹਿਰਾਨ ਨੇੜੇ ਯੂਕਰੇਨੀ ਜਹਾਜ਼ 'ਤੇ ਹਮਲਾ ਕਰ ਗਿਰਾਏ ਜਾਣ ਦੇ ਮਾਮਲੇ ਵਿੱਚ ਈਰਾਨ ਮੁਆਵਜ਼ਾ ਦੇਣ ਲਈ ਤਿਆਰ ਹੈ। ਇਹ ਜਾਣਕਾਰੀ ਇੱਕ ਉੱਚ ਅਧਿਕਾਰੀ ਨੇ ਦਿੱਤੀ। ਈਰਾਨ ਨੇ ਕਬੂਲ ਕੀਤਾ ਸੀ ਕਿ ਉਸ ਦੀ ਫੌਜ ਨੇ ਗ਼ਲਤੀ ਨਾਲ ਯੂਕਰੇਨੀ ਦੇ ਜਹਾਜ਼ ਉੱਤੇ ਹਮਲਾ ਕੀਤਾ ਸੀ।
ਨਿਉਜ਼ ਏਜੰਸੀ ਸਿਨਹੂਆ ਮੁਤਾਬਕ ਈਰਾਨ ਦੇ ਨਾਗਰਿਕ ਹਵਾਬਾਜ਼ੀ ਸੰਗਠਨ ਦੇ ਮੁਖੀ ਤੋਰਾਜ ਦੇਹਕਾਨੀ ਜੰਗਨੇਹ ਨੇ ਸ਼ਨੀਵਾਰ ਨੂੰ ਇਹ ਟਿੱਪਣੀ ਕੀਤੀ। ਤਹਿਰਾਨ ਵਿੱਚ ਅਕਤੂਬਰ ਵਿੱਚ ਹੋਣ ਵਾਲੇ ਦੋਨਾਂ ਦੇਸ਼ਾਂ ਦੇ ਅਧਿਕਾਰੀਆਂ ਦੇ ਵਿਚਕਾਰ ਨਵੇਂ ਦੌਰ ਦੀ ਗੱਲਬਾਤ ਤੋਂ ਪਹਿਲਾਂ ਉਨ੍ਹਾਂ ਨੇ ਇਹ ਗੱਲ ਕੀਤੀ।
ਜੰਗਨੇਹ ਦੇ ਹਵਾਲੇ ਵਿੱਚ ਕਿਹਾ ਗਿਆ ਜੋ ਸਪਸ਼ਟ ਹੈ ਉਹ ਇਹ ਹੈ ਕਿ ਈਰਾਨ ਨੇ ਆਪਣੀ ਗਲਤੀ ਲਈ ਜ਼ਿੰਮੇਵਾਰੀ ਸਵੀਕਾਰ ਕਰ ਲਈ ਹੈ ਅਤੇ ਇਸ ਲਈ ਦੇਸ਼ ਪੂਰਾ ਮੁਆਵਜ਼ਾ ਦੇਣ ਦੀ ਗੱਲਬਾਤ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਅੰਤਰਰਾਸ਼ਟਰੀ ਕਾਨੂੰਨਾਂ ਅਧੀਨ ਅਤੇ ਬਿਨਾਂ ਕਿਸੇ ਭੇਦਭਾਵ ਦੇ ਮੁਆਵਜ਼ੇ ਦੀ ਅਦਾਇਗੀ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ 8 ਜਨਵਰੀ ਨੂੰ ਤਹਿਰਾਨ ਤੋਂ ਉਡਾਣ ਭਰਨ ਤੋਂ ਬਾਅਦ, ਯੂਕਰੇਨੀ ਦੇ ਯਾਤਰੀ ਜਹਾਜ਼ ਈਰਾਨੀ ਮਿਜ਼ਾਈਲਾਂ ਦੀ ਚਪੇਟ ਵਿੱਚ ਆ ਗਿਆ ਸੀ ਜਿਸ ਵਿੱਚ ਸਵਾਰ ਸਾਰੇ 176 ਵਿਅਕਤੀਆਂ ਦੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ:ਸਰਕਾਰੀ ਪ੍ਰਾਇਮਰੀ ਸਕੂਲ ਦੇ ਅਧਿਆਪਕ ਰਾਜਿੰਦਰ ਕੁਮਾਰ ਦੀ ਨੈਸ਼ਨਲ ਅਵਾਰਡ ਲਈ ਹੋਈ ਚੋਣ