ਪੰਜਾਬ

punjab

ETV Bharat / international

"ਅਮਰੀਕੀ ਫ਼ੌਜ ਅੱਤਵਾਦੀ ਹੈ": ਇਰਾਨ - ਈਰਾਨ ਅਤੇ ਅਮਰੀਕਾ ਵਿਵਾਦ

ਇਰਾਨ ਅਤੇ ਅਮਰੀਕਾ ਦਰਮਿਆਨ ਲਗਾਤਾਰ ਵਧ ਰਹੇ ਤਣਾਅ ਦੇ ਵਿਚਕਾਰ ਇਰਾਨ ਨੇ ਸੁਲੇਮਾਨੀ ਨੂੰ ਮਾਰਨ ਵਾਲੀਆਂ ਸਾਰੀਆਂ ਅਮਰੀਕੀ ਫੌਜਾਂ ਨੂੰ ‘ਅੱਤਵਾਦੀ’ ਕਿਹਾ ਹੈ।

ਫ਼ੋਟੋ
ਫ਼ੋਟੋ

By

Published : Jan 8, 2020, 5:28 AM IST

ਤਹਿਰਾਨ: ਇਰਾਨੀ ਫ਼ੌਜ ਦੇ ਸਰਵਉੱਚ ਫ਼ੌਜ ਅਧਿਕਾਰੀ ਕਾਸਿਮ ਸੁਲੇਮਾਨੀ ਦੀ ਮੌਤ ਤੋਂ ਬਾਅਦ ਇਰਾਨ ਅਤੇ ਅਮਰੀਕਾ ਵਿਚਾਲੇ ਵਧ ਰਹੇ ਤਣਾਅ ਦੇ ਵਿਚਕਾਰ ਸੁਲੇਮਾਨੀ ਨੂੰ ਮਾਰਨ ਵਾਲੇ ਸਾਰੇ ਅਮਰੀਕੀ ਫੌਜੀਆਂ ਨੂੰ ਈਰਾਨ ਨੇ ‘ਅੱਤਵਾਦੀ’ ਕਿਹਾ ਹੈ।

ਇਸ ਤੋਂ ਪਹਿਲਾਂ ਮੰਗਲਵਾਰ ਨੂੰ ਅਮਰੀਕਾ ਨੇ ਇਰਾਨ ਦੇ ਵਿਦੇਸ਼ ਮੰਤਰੀ ਮੁਹੰਮਦ ਜਵਾਦ ਜ਼ਰੀਫ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

ਇਹ ਵੀ ਪੜ੍ਹੋ: ਈਰਾਨ ਨੇ ਟਰੰਪ ਸਿਰ ਰੱਖਿਆ 8 ਕਰੋੜ ਡਾਲਰ ਦਾ ਇਨਾਮ

ਇਸ ਮਾਮਲੇ ਵਿੱਚ ਇੱਕ ਅਧਿਕਾਰੀ ਨੇ ਕਿਹਾ ਕਿ ਅਮਰੀਕਾ ਨੇ ਨਿਊ ਯਾਰਕ ਵਿੱਚ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਦੀ ਬੈਠਕ ਵਿੱਚ ਸ਼ਾਮਲ ਹੋਣ ਲਈ ਜ਼ਰੀਫ ਨੂੰ ਵੀਜ਼ਾ ਨਹੀਂ ਦਿੱਤਾ ਹੈ।

ਦੱਸ ਦਈਏ ਕਿ ਸੁਲੇਮਾਨੀ ਦੀ ਹੱਤਿਆ ਤੋਂ ਬਾਅਦ ਦੋਵਾਂ ਦੇਸ਼ਾਂ ਵਿੱਚ ਜੰਗ ਵਰਗੇ ਹਾਲਾਤ ਬਣੇ ਹੋਏ ਹਨ ਅਤੇ ਦੋਵੇਂ ਦੇਸ਼ ਇੱਕ-ਦੂਜੇ ਨੂੰ ਲਗਾਤਾਰ ਧਮਕੀਆਂ ਦੇ ਰਹੇ ਹਨ।

ABOUT THE AUTHOR

...view details