ਪੰਜਾਬ

punjab

ETV Bharat / international

ਬੰਗਾਲ ਦੇ ਦੁਰਗਾਪੁਰ ਲਈ ਰਵਾਨਾ ਹੋਇਆ ਕੌਮਾਂਤਰੀ ਨਗਰ ਕੀਰਤਨ - ਕੌਮਾਂਤਰੀ ਨਗਰ ਕੀਰਤਨ ਦੀ ਈਟੀਵੀ ਭਾਰਤ ਦੀ ਰਿਪੋਰਟ

ਪਾਕਿਸਤਾਨ ਦੇ ਨਨਕਾਣਾ ਸਾਹਿਬ ਤੋਂ ਸ਼ੁਰੂ ਹੋਏ ਕੌਮਾਂਤਰੀ ਨਗਰ ਕੀਰਤਨ ਨੇ ਬੰਗਾਲ ਵੱਲ ਦਾ ਰੁਖ ਕੀਤਾ ਹੈ। ਸੋਮਵਾਰ ਨੂੰ ਧਨਬਾਦ ਪਹੁੰਚੀ ਨਨਕਾਣਾ ਸਾਹਿਬ ਤੋਂ ਨਿਕਲੀ ਗੁਰੂ ਸ਼ਬਦ ਯਾਤਰਾ ਮੰਗਲਵਾਰ ਨੂੰ ਬੰਗਾਲ ਦੇ ਦੁਰਗਾਪੁਰ ਲਈ ਰਵਾਨਾ ਹੋ ਗਈ ਹੈ।

ਕੌਮਾਂਤਰੀ ਨਗਰ ਕੀਰਤਨ ਬੰਗਾਲ ਵੱਲ ਰੁਖ ਕਰਦਾ ਹੋਇਆ।

By

Published : Aug 27, 2019, 10:57 PM IST

ਝਾਰਖੰਡ : ਗੁਰੂ ਸ਼ਬਦ ਯਾਤਰਾ ਧਨਬਾਦ ਤੋਂ ਮੰਗਲਵਾਰ ਨੂੰ ਰਵਾਨਾ ਹੋ ਗਈ ਹੈ। ਜ਼ਿਲ੍ਹੇ ਦੇ ਬੈਂਕ ਮੋੜ ਸਥਿਤ ਵੱਡਾ ਗੁਰਦੁਆਰਾ ਵਿਖੇ ਸੋਮਵਾਰ ਨੂੰ ਨਗਰ ਕੀਰਤਨ ਦਾ ਠਹਿਰਾਅ ਹੋਇਆ ਸੀ। ਸੰਗਤਾਂ ਦੇ ਭਾਰੀ ਇਕੱਠ ਨੇ ਨਗਰ ਕੀਰਤਨ ਨੂੰ ਆਪਣੇ ਅਗਲੇ ਪੜਾਅ ਵੱਲ ਤੋਰਿਆ।

ਕੌਮਾਂਤਰੀ ਨਗਰ ਕੀਰਤਨ ਬੰਗਾਲ ਵੱਲ ਰੁਖ ਕਰਦਾ ਹੋਇਆ।

ਨਗਰ ਕੀਰਤਨ ਵਿੱਚ ਸ਼ਾਮਲ ਐੱਸਜੀਪੀਸੀ ਦੇ ਮੈਂਬਰਾਂ ਨੇ ਦੱਸਿਆ ਕਿ ਬਾਬਾ ਨਾਨਕ ਦੀਆਂ ਸਿੱਖਿਆਵਾਂ ਨੂੰ ਲੋਕਾਂ ਦੇ ਘਰ-ਘਰ ਤੱਕ ਪਹੁੰਚਾਉਣ ਲਈ ਇਸ ਨਗਰ ਕੀਰਤਨ ਦਾ ਮੁੱਖ ਟੀਚਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਪਹਿਲੀ ਵਾਰ ਇਹ ਨਗਰ ਕੀਰਤਨ ਪਾਕਿਸਤਾਨ ਤੋਂ ਸ਼ੁਰੂ ਹੋਇਆ ਹੈ। ਆਜ਼ਾਦੀ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦ ਦੋਵੇਂ ਦੇਸ਼ਾਂ ਨੇ ਮਿਲ ਕੇ ਬਾਬਾ ਨਾਨਕ ਦੇ ਉਪਦੇਸ਼ਾਂ ਨੂੰ ਪੂਰੇ ਦੇਸ਼ ਵਿੱਚ ਪਹੁੰਚਾਉਣ ਦਾ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਬਾਬਾ ਨਾਨਕ ਦਾ ਨਾਂਅ ਆਉਂਦਾ ਹੈ ਤਾਂ ਦੋਵੇਂ ਇਕੱਠੇ ਖੜ੍ਹੇ ਹਨ।

ਤੁਹਾਨੂੰ ਦੱਸ ਦਈਏ ਕਿ 1 ਅਗਸਤ ਤੋਂ ਸ਼ੁਰੂ ਹੋਈ ਇਹ ਯਾਤਰਾ 5 ਨਵੰਬਰ ਨੂੰ ਪੰਜਾਬ ਦੇ ਸੁਲਤਾਨਪੁਰ ਲੋਧੀ ਵਿਖੇ ਸਮਾਪਤ ਹੋਵੇਗੀ।

ਇਹ ਵੀ ਪੜ੍ਹੋ : ਰਾਮ ਰਹੀਮ ਨਹੀਂ ਆਵੇਗਾ ਜੇਲ੍ਹ ਤੋਂ ਬਾਹਰ, ਸੁਪਰੀਮ ਕੋਰਟ ਨੇ ਰੱਦ ਕੀਤੀ ਅਰਜ਼ੀ

ਵੱਡਾ ਗੁਰਦੁਆਰਾ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਬਹੁਤ ਹੀ ਖ਼ੁਸ਼-ਕਿਸਮਤੀ ਦੀ ਗੱਲ ਹੈ ਕਿ ਗੁਰੂ ਸ਼ਬਦ ਨਗਰ ਕੀਰਤਨ ਧਨਬਾਦ ਪਹੁੰਚਿਆ ਹੈ। ਜੋ ਲੋਕ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਦੂਰ ਜਾ ਕੇ ਦਰਸ਼ਨ ਨਹੀਂ ਕਰ ਸਕਦੇ ਉਨ੍ਹਾਂ ਨੂੰ ਅੱਜ ਦਰਸ਼ਨ ਕਰਨ ਅਤੇ ਮੱਥਾ ਟੇਕਣ ਦਾ ਮੌਕਾ ਮਿਲਿਆ ਹੈ। ਇਸ ਮੌਕੋ ਲੋਕ ਆਪਣੇ ਆਪ ਨੂੰ ਖ਼ੁਸ਼-ਕਿਸਮਤ ਮਹਿਸੂਸ ਕਰ ਰਹੇ ਹਨ।

ABOUT THE AUTHOR

...view details