ਪੰਜਾਬ

punjab

ETV Bharat / international

ਇੰਡੋਨੇਸ਼ਿਆ: ਉਡਾਨ ਭਰਦੇ ਹੀ ਹਾਦਸਾਗ੍ਰਸਤ ਹੋਇਆ ਜਹਾਜ਼, ਪਾਣੀ 'ਚ ਮਿਲਿਆ ਮਲਬਾ - ਪਾਣੀ 'ਚ ਕ੍ਰੈਸ਼

ਸ੍ਰੀਵਿਜਆ ਏਅਰ ਲਾਇੰਜ਼ ਦਾ ਜਹਾਜ਼ ਇੰਡੋਨੇਸ਼ਿਆ ਦੀ ਰਾਜਧਾਨੀ ਤੋਂ ਉੱਡਿਆ ਤੇ ਹਵਾ 'ਚ ਪਹੁੰਚਣ 'ਤੇ ਸੰਪਰਕ ਟੁੱਟ ਗਿਆ ਹੈ ਤੇ ਇਹ ਜਹਾਜ਼ ਲਾਪਤਾ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਜਹਾਜ਼ 'ਚ 62 ਲੋਕ ਸਵਾਰ ਸਨ ਤੇ ਉਹ ਪਾਣੀ 'ਚ ਕ੍ਰੈਸ਼ ਹੋ ਗਿਆ ਹੈ।

ਇੰਡੋਨੇਸ਼ਿਆ ਦੇ ਜਹਾਜ਼ ਨਾਲ ਉਡਾਨ ਭਰਨ ਤੋਂ ਬਾਅਦ ਟੁੱਟਿਆ ਸੰਪਰਕ, ਪਾਣੀ ਵਿੱਚ ਹੋਇਆ ਕ੍ਰੈਸ਼
ਇੰਡੋਨੇਸ਼ਿਆ ਦੇ ਜਹਾਜ਼ ਨਾਲ ਉਡਾਨ ਭਰਨ ਤੋਂ ਬਾਅਦ ਟੁੱਟਿਆ ਸੰਪਰਕ, ਪਾਣੀ ਵਿੱਚ ਹੋਇਆ ਕ੍ਰੈਸ਼

By

Published : Jan 9, 2021, 10:57 PM IST

ਜਕਾਰਤਾ: ਇੰਡੋਨੇਸ਼ਿਆ ਦੀ ਸ੍ਰੀਵਿਜਯਾ ਦੇ ਜਹਾਜ਼ 'ਚ ਇੱਕ ਜਹਾਜ਼ ਨੇ ਉਡਾਨ ਭਰਨ ਤੋਂ ਬਾਅਦ ਹੀ ਉਸਦਾ ਸੰਪਰਕ ਕੰਟਰੋਲ ਰੂਮ ਨਾਲ ਟੁੱਟ ਗਿਆ। ਜ਼ਿਕਰਯੋਗ ਹੈ ਕਿ ਇਸ ਜਹਾਜ਼ 'ਚ 62 ਲੋਕ ਸਵਾਰ ਸਨ।

ਸਥਾਨਕ ਮੀਡੀਆ ਦੀ ਰਿਪੋਰਟਾਂ ਦੇ ਮੁਤਾਬਕ, ਜਹਾਜ਼ ਪਾਣੀ 'ਚ ਕ੍ਰੈਸ਼ ਹੋ ਗਿਆ ਹੈ। ਮਿਲੀ ਜਾਣਕਾਰੀ ਦੇ ਮੁਤਾਬਕ, ਮਨੁੱਖੀ ਸਰੀਰ ਦੇ ਅੰਗ ਤੇ ਜਹਾਜ਼ ਦੇ ਕੁੱਝ ਹਿੱਸੇ ਮਿਲੇ ਹਨ।

ਪਹਿਲਾਂ ਇੰਡੋਨੇਸ਼ਿਆ ਦੇ ਹਵਾਈ ਮੰਤਰਾਲੇ ਦੀ ਬੁਲਾਰਨ ਅਦਿੱਤਾ ਇਰਾਵਤੀ ਨੇ ਇਹ ਜਾਣਕਾਰੀ ਦਿੱਤੀ ਸੀ ਕਿ ਏਅਰ ਲਾਇਨ ਦਾ ਕਹਿਣਾ ਹੈ ਕਿ ਉਹ ਘਟਨਾ ਦੀ ਜਾਂਚ 'ਚ ਰੁੱਝੇ ਹੋਏ ਹਨ। ਫਲਾਇਟ ਟਰੈਕਿੰਗ ਵੇਬਸਾਇਟ ਨੇ ਕਿਹਾ ਕਿ ਜਹਾਜ਼ ਇੱਕ ਮਿਨਟ ਤੋਂ ਵੀ ਘੱਟ ਸਮੇਂ 'ਚ 3000 ਮੀਟਰ ਦੀ ਉਚਾਈ ਤੋਂ ਗੁਆਚ ਗਿਆ।

ABOUT THE AUTHOR

...view details