ਚੰਡੀਗੜ੍ਹ: ਸਿੰਗਾਪੁਰ ਵਿੱਚ ਇੱਕ ਭਾਰਤੀ ਮਜ਼ਦੂਰ ਅਤੇ ਇਸ ਦੇ ਸਾਥੀ ਦੇ ਇੱਕ ਦੁਰਘਟਨਾ ਵਿੱਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਨ੍ਹਾਂ ਦੀ ਮੌਤ ਕਾਰ ਅਤੇ ਮੋਟਰਸਾਇਕਲ ਦੀ ਆਪਸ ਵਿੱਚ ਟੱਕਰ ਹੋਣ ਦੀ ਵਜ੍ਹਾ ਕਰਕੇ ਹੋਈ ਹੈ। ਇਸ ਗੱਲ ਦਾ ਖ਼ੁਲਾਸਾ ਇੱਕ ਮੀਡੀਆ ਰਿਪੋਰਟ ਰਾਹੀਂ ਹੋਇਆ ਹੈ।
ਸਥਾਨਕ ਮੀਡੀਆ ਰਿਪੋਰਟ ਮੁਤਾਬਕ, ਪੁਲਿਸ ਨੂੰ ਜਾਣਕਾਰੀ ਮਿਲੀ ਕਿ 33 ਸਾਲਾ ਭਾਰਤੀ ਨਾਗਰਿਕ ਸੁਲਤਾਨ ਅਬਦੁਲ ਅਤੇ 27 ਸਾਲਾ ਮਲੇਸ਼ੀਆ ਨਾਗਰਿਕ ਦੀ ਏਅਰਪੋਰਟ ਰੋਡ ਹੁਗੈਨ ਐਵੇਨਿਊ 3 ਤੇ ਇੱਕ ਸੇਡਾਨ ਕਾਰ ਨਾਲ ਟੱਕਰ ਹੋ ਗਈ।