ਦੁਬਈ: ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਇੱਕ ਭਾਰਤੀ ਮਹਿਲਾ ਦੀ ਉਸ ਦੇ ਆਪਣੇ ਹੀ ਪੁੱਤ ਦੀ ਕਾਰ ਹੇਠ ਆਉਣ ਕਾਰਨ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਮੁੰਡਾ ਅਜੇ ਸਿਰਫ਼ 17 ਸਾਲ ਦਾ ਹੈ ਜਿਸ ਕੋਲ ਲਾਇਸੈਂਸ ਵੀ ਨਹੀਂ ਸੀ।
ਇਹ ਹਾਦਸਾ ਸ਼ਾਹਰਾਜ ਦੇ ਮੁਵੇਇਲਾ ਇਲਾਕੇ ਵਿੱਚ ਹੋਈ ਹੈ। ਸ਼ਾਹਰਾਜ ਪੁਲਿਸ ਮਹਿਲਾ ਨੂੰ ਅਲ ਕਾਸਿਮੀ ਹਸਪਤਾਲ ਲੈ ਗਈ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਉਸ ਨੇ ਦੋਸਤਾਂ ਨੇ ਇੱਕ ਅਖਬਾਰ ਨੂੰ ਦੱਸਿਆ ਕਿ ਭਾਰਤੀ ਸਕੂਲ ਦਾ 12ਵੀਂ ਜਮਾਤ ਦਾ ਵਿਦਿਆਰਥੀ ਇਸ ਮਹੀਨੇ ਤੋੰ ਬਾਅਦ 18 ਸਾਲ ਦਾ ਹੋ ਜਾਵੇਗਾ ਅਤੇ ਉਹ ਡਰਾਇਵਿੰਗ ਸਿਖ ਰਿਹਾ ਸੀ।
ਪਰਿਵਾਰ ਦੇ ਕਰੀਬੀ ਸੂਤਰਾਂ ਮੁਤਾਬਕ ਉਹ ਕਾਰ ਪਾਰਕ ਕਰਨ ਦੀ ਕੋਸ਼ਿਸ਼ ਕਰ ਰਿਹ ਸੀ, ਜਦੋਂ ਉਸ ਨੇ ਬ੍ਰੇਕ ਦੀ ਥਾਂ ਐਕਸੀਲੇਟਰ ਦਬਾ ਦਿੱਤਾ ਅਤੇ ਕਾਰ ਉਸ ਦੀ ਮਾਂ ਉੱਤੇ ਚੜ੍ਹ ਗਈ। ਇਹ ਘਟਨਾ ਜਦੋਂ ਹੋਈ ਤਾਂ ਉਹ ਇੱਕ ਪਾਰਕ ਦੇ ਬਾਹਰ ਬੈਠੀ ਹੋਈ ਸੀ।