ਮੈਲਬਰਨ: ਨਿਉਜ਼ੀਲੈਂਡ ਵਿੱਚ ਨਵੇਂ ਚੁਣੇ ਗਏ ਨੌਜਵਾਨ ਸੰਸਦ ਮੈਂਬਰਾਂ ਵਿੱਚੋਂ ਇੱਕ ਡਾਕਟਰ ਗੌਰਵ ਸ਼ਰਮਾ ਨੇ ਦੇਸ਼ ਦੀ ਸੰਸਦ ਵਿੱਚ ਬੁੱਧਵਾਰ ਨੂੰ ਸੰਸਕ੍ਰਿਤ ਵਿੱਚ ਸਹੁੰ ਚੁੱਕੀ। ਡਾ. ਸ਼ਰਮਾ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਨਾਲ ਸਬੰਧਤ ਹਨ। ਹਾਲ ਹੀ ਵਿੱਚ ਉਹ ਨਿਉਜ਼ੀਲੈਂਡ ਦੇ ਹੈਮਿਲਟਨ ਵੈਸਟ ਤੋਂ ਲੇਬਰ ਪਾਰਟੀ ਦੇ ਸਾਂਸਦ ਚੁਣੇ ਗਏ ਹਨ।
ਨਿਉਜ਼ੀਲੈਂਡ ਅਤੇ ਸਮੋਆ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਮੁਕੇਸ਼ ਪ੍ਰਦੇਸ਼ੀ ਨੇ ਟਵਿੱਟਰ ਉੱਤੇ ਕਿਹਾ ਕਿ ਸ਼ਰਮਾ ਨੇ ਭਾਰਤ ਅਤੇ ਨਿਉਜ਼ੀਲੈਂਡ ਦੀ ਸਭਿਆਚਾਰਕ ਪਰੰਪਰਾ ਦੇ ਪ੍ਰਤੀ ਡੁੱਘਾ ਸਨਮਾਨ ਵਿਅਕਤ ਕਰਦੇ ਹੋਏ ਪਹਿਲਾ ਨਿਉਜ਼ੀਲੈਂਡ ਦੀ ਭਾਸ਼ਾ ਮਾਓਰੀ ਵਿੱਚ ਸਹੁੰ ਚੁੱਕੀ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਭਾਰਤ ਦੀ ਭਾਸ਼ਾ ਸੰਸਕ੍ਰਿਤ ਵਿੱਚ ਸਹੁੰ ਚੁੱਕੀ।