ਪੰਜਾਬ

punjab

ETV Bharat / international

ਸ਼ੇਖ ਹਸੀਨਾ 'ਤੇ 25 ਸਾਲ ਪਹਿਲਾਂ ਹੋਏ ਹਮਲੇ ਦੇ ਦੋਸ਼ੀਆਂ 'ਚੋਂ 9 ਨੂੰ ਮੌਤ ਦੀ ਸਜ਼ਾ - punjab update

ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ 'ਤੇ 23 ਸਤੰਬਰ 1994 'ਚ ਹੋਏ ਹਮਲੇ ਮਾਮਲੇ ਚ 9 ਨੂੰ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਹੈ।

sheikh hasina

By

Published : Jul 4, 2019, 10:57 AM IST

ਨਵੀ ਦਿੱਲੀ : ਬੰਗਲਾਦੇਸ਼ ਦੀ ਅਦਾਲਤ ਨੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ 'ਤੇ 25 ਸਾਲ ਪਹਿਲਾ ਹੋਏ ਹਮਲੇ ਦੇ ਮਾਮਲੇ 'ਚ ਬੁੱਧਵਾਰ ਨੂੰ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੇ 9 ਕਾਰਕੁਨਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਇਸ ਮਾਮਲੇ 'ਚ ਬੀ.ਐੱਨ.ਪੀ. ਦੇ 25 ਹੋਰ ਕਾਰਕੁਨਾਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ।
23 ਸਤੰਬਰ 1994 ਨੂੰ ਜਦੋਂ ਸ਼ੇਖ ਹਸੀਨਾ ਰੇਲ ਰਾਹੀਂ ਆਪਣੇ ਕੌਮੀ ਵਿਆਪੀ ਮੁਹਿੰਮ ਤਹਿਤ ਪਾਵਨਾ ਦੇ ਇਸ਼ਵਰਦੀ ਪਹੁੰਚੀ ਸੀ ਤਾਂ ਸੱਤਾਧਾਰੀ ਬੀ.ਐੱਨ.ਪੀ. ਦੇ ਕਾਰਕੁਨਾਂ ਨੇ ਉਸ ਰੇਲ 'ਤੇ ਹਮਲਾ ਕਰ ਦਿੱਤਾ ਸੀ। ਉਸ ਹਾਮਲੇ 'ਚ ਹਸੀਨਾ ਬਾਲ-ਬਾਲ ਬਚੀ ਸੀ। ਉਸ ਸਮੇਂ ਬੀ.ਐੱਨ.ਪੀ. ਦੀ ਖ਼ਾਲਿਦਾ ਜੀਆ ਪ੍ਰਧਾਨ ਮੰਤਰੀ ਸੀ।
ਇਸ ਮਾਮਲੇ 'ਚ ਰੇਲਵੇ ਪੁਲਿਸ ਨੇ 135 ਲੋਕਾਂ ਨੂੰ ਦੋਸ਼ੀ ਮੰਨਿਆ ਸੀ। ਪਾਵਨਾ ਦੀ ਅਦਾਲਤ 'ਚ ਇਹ ਫ਼ੈਸਲਾ ਆਉਂਦੇ ਹੀ ਬੀ.ਐੱਨ.ਪੀ. ਕਾਰਕੁਨਾਂ ਨੇ ਅਦਾਲਤ ਦੀ ਗੈਲਰੀ 'ਚ ਵਿਰੋਧ ਪ੍ਰਦਰਸ਼ਨ ਕੀਤਾ ਸੀ।

ABOUT THE AUTHOR

...view details