ਚੀਨ: ਕੋਰੋਨਾ ਵਾਇਰਸ ਦਾ ਕੇਂਦਰ ਬਣੇ ਵੁਹਾਨ ਸ਼ਹਿਰ ਤੋਂ ਤਾਲਾਬੰਦੀ ਨੂੰ ਹਟਾ ਦਿੱਤਾ ਗਿਆ ਹੈ। ਉਥੇ ਹੀ, ਪਿਛਲੇ 3 ਦਿਨਾਂ ਤੋਂ ਚੀਨ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਐਤਵਾਰ ਨੂੰ ਵੀ ਚੀਨ ਵਿੱਚ ਕੋਵਿਡ 19 ਦੇ 108 ਨਵੇਂ ਮਾਮਲੇ ਸਾਹਮਣੇ ਆਏ ਹਨ। ਚੀਨ ਵਿੱਚ ਇਕ ਵਾਰ ਫਿਰ ਵਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਤੋਂ ਬਾਅਦ ਪੂਰੀ ਦੁਨੀਆ ਦੇ ਵਿਗਿਆਨੀਆਂ ਨੇ ‘second wave’ ਦੀ ਸੰਭਾਵਨਾ ਜ਼ਾਹਰ ਕੀਤੀ ਹੈ।
ਰੋਜ਼ਾਨਾ ਔਸਤਨ 60 ਤੋਂ 80 ਮਾਮਲੇ ਆ ਰਹੇ ਸਾਹਮਣੇ
ਪਿਛਲੀ ਵਾਰ ਚੀਨ ਵਿੱਚ ਇਕ ਦਿਨ 'ਚ 5 ਮਾਰਚ ਨੂੰ ਕੋਰੋਨਾ ਦੀ ਲਾਗ ਦੇ 100 ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ, ਇਸ ਤੋਂ ਬਾਅਦ, 12 ਅਪ੍ਰੈਲ ਨੂੰ, ਲਾਗ ਦੇ 100 ਤੋਂ ਵੱਧ ਨਵੇਂ ਕੇਸ ਦਰਜ ਕੀਤੇ ਗਏ ਹਨ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਚੀਨ ਵਿੱਚ 99 ਨਵੇਂ ਕੇਸ ਸਾਹਮਣੇ ਆਏ ਸਨ।
ਚੀਨ ਨੇ ਫ਼ਰਵਰੀ ਦੇ ਅੰਤ ਵਿੱਚ ਕੋਰੋਨਾ ਵਾਇਰਸ ਦੀ ਲਾਗ 'ਤੇ ਕਾਬੂ ਪਾਇਆ ਸੀ ਅਤੇ ਉਸ ਸਮੇਂ ਤੋਂ ਬਾਅਦ ਵਿਚ ਇਸ ਨੇ ਬਾਕੀ ਵਿਸ਼ਵ ਵਿਚ ਤਬਾਹੀ ਮਚਾਈ, ਪਰ ਔਸਤਨ ਚੀਨ ਵਿੱਚ ਰੋਜ਼ਾਨਾ 60 ਤੋਂ 80 ਮਾਮਲੇ ਸਾਹਮਣੇ ਆ ਰਹੇ ਹਨ।
ਬੀਜਿੰਗ ਲਈ ਚਿੰਤਾ ਦਾ ਵਿਸ਼ਾ
ਜਾਣਕਾਰੀ ਮੁਤਾਬਕ, ਹੁਣ ਬੀਜਿੰਗ ਨੂੰ ਚਿੰਤਾ ਹੈ ਕਿ ਇਹ ਨਵੇਂ ਮਾਮਲੇ ਕੋਰੋਨਾ 'ਦੂਜੀ ਲਹਿਰ' ਨਾਲ ਸਬੰਧਤ ਨਹੀਂ ਹੋਣੇ ਚਾਹੀਦੇ। ਉੱਤਰ ਪੂਰਬੀ ਚੀਨ ਦੇ ਹੇਲੋਂਗਜਿਆਂਗ ਪ੍ਰਾਂਤ ਤੋਂ 56 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਸੂਬਾ ਰੂਸ ਦੀ ਸਰਹੱਦ ਨਾਲ ਲੱਗਿਆ ਹੋਇਆ ਹੈ। ਫਿਲਹਾਲ ਚੀਨ ਨੇ ਇਸ ਸਰਹੱਦ ਤੋਂ ਆਉਣ ਵਾਲੇ ਸਾਰੇ ਲੋਕਾਂ ਨੂੰ 28 ਦਿਨਾਂ ਲਈ ਇਕੱਲਿਆਂ ਰਹਿਣ ਦੇ ਹੁਕਮ ਜਾਰੀ ਕੀਤਾ ਹੈ।