ਨਵੀਂ ਦਿੱਲੀ : ਇਮਰਾਨ ਖ਼ਾਨ ਬਤੌਰ ਵਜ਼ੀਰ-ਏ-ਆਜ਼ਮ ਆਪਣੇ ਅਮਰੀਕਾ ਦੇ ਪਹਿਲੇ ਦੌਰੇ ਉੱਤੇ ਹਨ। ਅਮਰੀਕਾ ਪਹੁੰਚਣ ਉੱਤੇ ਇਮਰਾਨ ਖ਼ਾਨ ਦੇ ਸੁਆਗਤ ਲਈ ਕੋਈ ਵੱਡਾ ਸਟੇਟ ਅਫ਼ਸਰ ਮੌਜੂਦ ਨਹੀਂ ਸੀ, ਜਿਸ ਕਾਰਨ ਟਵੀਟਰ ਉੱਤੇ ਵਿਰੋਧੀਆਂ ਨੇ ਖ਼ੂਬ ਉਨ੍ਹਾਂ ਦਾ ਮਜ਼ਾਕ ਉੜਾਇਆ।
ਹਾਲਾਂਕਿ, ਅਮਰੀਕਾ ਲਈ ਇਮਰਾਨ ਖ਼ਾਨ ਨੇ ਕਤਰ ਏਅਰਵੇਜ਼ ਦੀ ਆਮ ਕਮਰਸ਼ਿਅਲ ਫਲਾਇਟ ਲਈ ਅਤੇ ਉਹ 3 ਦਿਨਾਂ ਦੇ ਇਸ ਦੌਰੇ ਦੌਰਾਨ ਅਮਰੀਕਾ ਵਿੱਚ ਪਾਕਿਸਤਾਨ ਦੀ ਡਿਪਲੋਮੈਟਿਕ ਰਿਹਾਇਸ਼ ਉੱਤੇ ਹੀ ਰੁਕਣਗੇ।
ਇਮਰਾਨ ਖ਼ਾਨ ਦੇ ਅਮਰੀਕਾ ਪਹੁੰਚਣ ਦੀ ਸਾਂਝੀ ਕੀਤੀ ਵੀਡਿਓ ਉੱਤੇ ਲੋਕਾਂ ਨੇ ਕਈ ਕਮੈਂਟ ਕੀਤੇ। ਕੁੱਝ ਨੇ ਇਸ ਨੂੰ ਪ੍ਰਧਾਨ ਮੰਤਰੀ ਦੇ ਨਾਲ ਬੁਰਾ ਵਰਤਾਅ ਦੱਸਿਆ ਤੇ ਕੁੱਝ ਨੇ ਇਸ ਨੂੰ ਵਿਸ਼ਵ ਕੱਪ ਹਾਰ ਦਾ ਬਦਲਾ ਕਹਿ ਕੇ ਵੀ ਚੁਟਕੀ ਲਈ। ਖ਼ਾਨ ਇੱਕ ਆਮ ਯਾਤਰੀ ਦੀ ਤਰ੍ਹਾਂ ਹੀ ਫ਼ਲਾਇਟ ਤੋਂ ਬਾਹਰ ਨਿਕਲੇ।