ਪੰਜਾਬ

punjab

ETV Bharat / international

ਇਮਰਾਨ ਖਾਨ ਨੇ ਪਾਕਿ 'ਚ ਮੁੜ ਲੌਕਡਾਊਨ ਲਗਾਉਣ ਦੀ ਦਿੱਤੀ ਚਿਤਾਵਨੀ - another lockdown in Pakistan

ਪਾਕਿਸਤਾਨ 'ਚ ਕੋਰੋਨਾ ਮਾਮਲਿਆਂ ਦੀ ਗਿਣਤੀ 'ਚ ਇਜ਼ਾਫ਼ੇ ਨੂੰ ਵੇਖਦੇ ਹੋਏ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦੇਸ਼ ਨੂੰ ਮੁੜ ਲੌਕਡਾਊਨ ਕਰ ਦੇਣ ਦੀ ਚਿਤਾਵਨੀ ਦਿੱਤੀ ਹੈ। ਇਮਰਾਨ ਖ਼ਾਨ ਨੇ ਕਿਹਾ ਕਿ ਜੇ ਪੀਡੀਐਮ ਨੇ ਆਪਣੀਆਂ ਰੈਲੀਆਂ ਬੰਦ ਨਹੀਂ ਕੀਤੀਆਂ ਤਾਂ ਪੂਰੇ ਦੇਸ਼ 'ਚ ਮੁੜ ਤੋਂ ਲੌਕਡਾਊਨ ਲਗਾ ਦਿੱਤਾ ਜਾਵੇਗਾ।

ਵਿਰੋਧੀਆਂ ਤੋਂ ਤੰਗ ਇਮਰਾਨ ਨੇ ਪਾਕਿ 'ਚ ਮੁੜ ਲੌਕਡਾਊਨ ਲਗਾਉਣ ਦੀ ਦਿੱਤੀ ਚਿਤਾਵਨੀ
ਵਿਰੋਧੀਆਂ ਤੋਂ ਤੰਗ ਇਮਰਾਨ ਨੇ ਪਾਕਿ 'ਚ ਮੁੜ ਲੌਕਡਾਊਨ ਲਗਾਉਣ ਦੀ ਦਿੱਤੀ ਚਿਤਾਵਨੀ

By

Published : Nov 24, 2020, 8:45 AM IST

ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵਿਰੋਧੀ ਧਿਰ ਦੇ ਹਮਲਿਆਂ ਤੋਂ ਤੰਗ ਆ ਕੇ ਪੂਰੇ ਦੇਸ਼ ਨੂੰ ਮੁੜ ਲੌਕਡਾਊਨ ਲਾਉਣ ਦੀ ਚਿਤਾਵਨੀ ਦੇ ਦਿੱਤੀ ਹੈ। ਅਸਲ 'ਚ ਸਰਕਾਰ ਦੀ ਰੋਕ ਤੋਂ ਬਾਅਦ ਵੀ ਵਿਰੋਧੀ ਪੇਸ਼ਾਵਰ 'ਚ ਰੈਲੀਆਂ ਕਰ ਰਹੇ ਹਨ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਕਿ ਜੇ ਪੀਡੀਐਮ ਨੇ ਆਪਣੀਆਂ ਰੈਲੀਆਂ ਬੰਦ ਨਹੀਂ ਕੀਤੀਆਂ ਤਾਂ ਪੂਰੇ ਦੇਸ਼ 'ਚ ਮੁੜ ਤੋਂ ਲੌਕਡਾਊਨ ਲਗਾ ਦਿੱਤਾ ਜਾਵੇਗਾ। ਵਿਰੋਧੀ ਧਿਰ ਇਮਰਾਨ ਦੀ ਸਰਕਾਰ ਦੇ ਅਜਿਹੇ ਕਦਮਾਂ ਦੀ ਲਗਾਤਾਰ ਅਣਦੇਖੀ ਕਰ ਰਹੀ ਹੈ।

ਪਾਕਿਸਤਾਨ 'ਚ ਸੋਮਵਾਰ ਨੂੰ ਪਿਛਲੇ 24 ਘੰਟਿਆਂ ਦੌਰਾਨ 1 ਦਿਨ 'ਚ ਰਿਕਾਰਡ 2665 ਨਵੇਂ ਮਾਮਲੇ ਸਾਹਮਣੇ ਆਏ ਤੇ 59 ਲੋਕਾਂ ਦੀ ਮੌਤ ਹੋ ਗਈ ਹੈ। ਪਾਕਿਸਤਾਨ 'ਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 374,173 ਹੋ ਚੁੱਕੀ ਹੈ ਜਦੋਂ ਕਿ 7,696 ਲੋਕ ਬੀਮਾਰੀ ਨਾਲ ਆਪਣਾ ਦਮ ਤੋੜ ਚੁੱਕੇ ਹਨ। ਮਹਾਂਮਾਰੀ ਵਿਚਾਲੇ ਵਿਰੋਧੀਆਂ ਦੀਆਂ ਰੈਲੀਆਂ ਤੇ ਉਨ੍ਹਾਂ ਦੇ ਸਰਕਾਰ 'ਤੇ ਹਮਲੇ ਜਾਰੀ ਹਨ। ਇਸ ਕਾਰਨ, ਜੇ ਪਾਕਿਸਤਾਨੀ ਲੋਕ ਸਰਕਾਰ ਵਿਰੁੱਧ ਲਾਮਬੰਦੀ ਨਾ ਕਰਦੇ ਤਾਂ ਇਮਰਾਨ ਖਾਨ ਸੁਚੇਤ ਹੋ ਗਏ ਹਨ।

ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵਾਰ ਵਾਰ ਟਵੀਟ ਕਰਦੇ ਹੋਏ ਕਿਹਾ ਹੈ ਕਿ ਕੋਰੋਨਾ ਮਹਾਂਮਾਰੀ ਨੂੰ ਦਰਕਿਨਾਰਾਂ ਕਰ ਵਿਰੋਧੀ ਦਲ ਦਾ ਗਠਜੋੜ ਪਾਕਿਸਤਾਨ ਡੈਮੋਕਰੇਟਿਕ ਮੂਵਮੈਂਟ (ਪੀਡੀਐਮ) ਲਗਾਤਾਰ ਦੇਸ਼ ਭਰ 'ਚ ਰੈਲੀਆਂ ਕਰ ਰਹੀ ਹੈ। ਇਸ ਨਾਲ ਦੇਸ਼ 'ਚ ਨਵੇਂ ਮਾਮਲਿਆਂ 'ਚ ਤੇਜ਼ੀ ਆਈ ਹੈ। ਇਸ ਤਰ੍ਹਾਂ ਹੀ ਜੇ ਕੋਰੋਨਾ ਦੇ ਮਰੀਜ਼ਾਂ 'ਚ ਵਾਧਾ ਹੁੰਦਾ ਰਿਹਾ ਤਾਂ ਦੇਸ਼ ਨੂੰ ਲੌਕਡਾਊਨ ਲਗਾਉਣਾ ਪੈ ਜਾਵੇਗਾ, ਜੋ ਸਾਡੀ ਆਰਥਿਕ ਸਥਿਤੀ ਲਈ ਬਹੁਤ ਖਤਰਨਾਕ ਹੋਵੇਗਾ।

ABOUT THE AUTHOR

...view details