ਥਾਈਲੈਂਡ : ਸੋਸ਼ਲ ਮੀਡੀਆ 'ਤੇ ਬਾਂਦਰਾਂ ਦੇ ਦੋ ਵੱਡੇ ਸਮੂਹ ਦੀ ਆਪਸ 'ਚ ਲੜਦੇ ਹੋਏ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵਿੱਚ ਬਾਂਦਰਾਂ ਨੂੰ ਇੱਕ ਦੂਜੇ ਨਾਲ ਲੜਦੇ ਹੋਏ ਵੇਖਿਆ ਗਿਆ ਹੈ।
ਇਸ ਵਾਇਰਲ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਬਾਂਦਰਾਂ ਦਾ ਦੋ ਵੱਡੇ ਸਮੂਹ ਪਹਿਲਾਂ ਪਾਰਕ ਵਿੱਚ ਨਜ਼ਰ ਆ ਰਹੇ ਹਨ। ਕੁੱਝ ਸਮੇਂ ਮਗਰੋਂ ਇਹ ਖ਼ਤਰਨਾਕ ਬਾਂਦਰ ਸੜਕ ਵੱਲ ਜਾਂਦੇ ਵਿਖਾਈ ਦੇ ਰਹੇ ਹਨ। ਸੈਂਕੜੇ ਬਾਂਦਰ ਸੜਕਾਂ 'ਤੇ ਆਉਂਦੇ ਵੇਖ ਲੋਕਾਂ ਦੇ ਸਾਹ ਸੁੱਕ ਗਏ। ਲੋਕਾਂ ਨੇ ਸੜਕ ਵਿਚਾਲੇ ਅਚਾਨਕ ਗੱਡੀਆਂ ਰੋਕ ਲਈਆਂ ਤੇ ਬਾਂਦਰਾਂ ਦੇ ਜਾਣ ਦਾ ਇੰਤਜ਼ਾਰ ਕਰਨ ਲੱਗ ਪਏ। ਇਸ ਦੌਰਾਨ ਥਾਈਲੈਂਡ ਦੀ ਸੜਕਾਂ 'ਤੇ ਭਾਰੀ ਜਾਮ ਲੱਗ ਗਿਆ।