ਨਵੀਂ ਦਿੱਲੀ: ਹਾਂਗਕਾਂਗ ਦੇ ਐਜੂਕੇਸ਼ਨ ਬਿਊਰੋ ਨੇ ਐਤਵਾਰ ਨੂੰ ਪੌਲੀਟੈਕਨਿਕ ਯੂਨੀਵਰਸਿਟੀ ਦੇ ਬਾਹਰ ਪ੍ਰਦਰਸ਼ਕਾਰੀਆਂ ਅਤੇ ਪੁਲਿਸ ਵਿਚਾਲੇ ਹੋਈ ਝੜਪ ਤੋਂ ਬਾਅਦ ਸੁਰੱਖਿਆ ਦੇ ਮੱਦੇਨਜ਼ਰ ਸਮੋਵਾਰ ਨੂੰ ਸਾਰੇ ਸਕੂਲ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ।
ਵਿਰੋਧ ਪ੍ਰਦਰਸ਼ਨ ਦੌਰਾਨ ਹਾਂਗਕਾਂਗ ਦੇ ਸਾਰੇ ਸਕੂਲ ਬੰਦ - ਹਾਂਗਕਾਂਗ ਸਕੂਲ ਬੰਦ
ਹਾਂਗਕਾਂਗ ਵਿੱਚ ਹੋ ਰਹੇ ਵਿਰੋਧ ਪ੍ਰਦਰਸ਼ਨ ਕਾਰਨ ਪ੍ਰਸ਼ਾਸਨ ਨੇ ਸਾਰੇ ਸਕੂਲ ਬੰਦ ਰੱਖਣ ਦਾ ਫ਼ੈਸਲਾ ਲਿਆ ਹੈ।
ਵਿਰੋਧ ਪ੍ਰਦਰਸ਼ਨ ਦੌਰਾਨ ਹਾਂਗਕਾਂਗ ਦੇ ਸਾਰੇ ਸਕੂਲ ਬੰਦ
ਸਥਾਨਕ ਮੀਡੀਆ ਰਿਪੋਰਟ ਮੁਤਾਬਰ ਸ਼ਹਿਰ ਵਿੱਚ ਆਵਾਜਾਈ, ਅਰਥਵਿਵਸਥਾ ਦੇ ਕਾਰਣ 14 ਅਤੇ 15 ਨਵੰਬਰ ਨੂੰ ਸੂਕਲਾਂ ਨੂੰ ਬੰਦ ਰੱਖਿਆ ਗਿਆ ਸੀ। ਲਗਾਤਾਰ ਹੋ ਰਹੇ ਵਿਰੋਧ ਪ੍ਰਦਰਸ਼ਨ ਨੂੰ ਵੇਖਦੇ ਹੋਏ ਬਿਊਰੋ ਨੇ ਕਿੰਡਰਗਾਰਡਨ, ਪ੍ਰਾਇਮਰੀ ਸਕੂਲਾਂ ਅਤੇ ਸਕੈਂਡਰੀ ਸਕੂਲਾਂ ਆਦਿ ਸਮੇਤ ਕਈ ਸਕੂਲਾਂ ਨੂੰ ਇੱਕ ਹੋਰ ਦਿਨ ਬੰਦ ਰੱਖਣ ਦਾ ਫ਼ੈਸਲਾ ਲਿਆ ਹੈ।
ਬਿਊਰੋ ਨੇ ਕਿਹਾ ਕਿ ਸਕੂਲਾਂ ਨੂੰ ਮੁੜ ਤੋਂ ਸ਼ੁਰੂ ਕਰਨ ਦੀਆਂ ਤਿਆਰੀਆਂ ਕਰਨੀਆਂ ਚਾਹੀਦੀਆਂ ਹਨ ਪਰ ਵਿਦਿਆਰਥੀਆਂ ਨੂੰ ਵੀ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਕਿਸੇ ਗ਼ਲਤ ਗਤੀਵਿਧੀਆਂ ਵਿੱਚ ਹਿੱਸਾ ਨਾ ਲੈਣ।