ਪੰਜਾਬ

punjab

ETV Bharat / international

ਹਾਂਗਕਾਂਗ ਦੇ ਮੀਡੀਆ ਦਿੱਗਜ ਜਿੰਮੀ ਲਾਈ 'ਤੇ ਰਾਸ਼ਟਰੀ ਸੁਰੱਖਿਆ ਐਕਟ ਤਹਿਤ ਲਾਏ ਇਲਜ਼ਾਮ

ਲੋਕਤੰਤਰ ਦੀ ਇੱਕ ਵੱਡੇ ਹਮਾਇਤੀ ਅਤੇ ਦਿੱਗਜ ਮੀਡੀਆ ਵਰਕਰ ਜਿੰਮੀ ਲਾਈ ਨੂੰ ਨਵੇਂ ਸੁਰੱਖਿਆ ਕਾਨੂੰਨ ਤਹਿਤ ਚਾਰਜ ਕੀਤਾ ਗਿਆ ਹੈ। ਉਨ੍ਹਾਂ ਨੂੰ 10 ਅਗਸਤ ਨੂੰ ਰਾਸ਼ਟਰੀ ਸੁਰੱਖਿਆ ਐਕਟ ਦੀ ਉਲੰਘਣਾ ਅਤੇ ਵਿਦੇਸ਼ੀ ਦੇਸ਼ ਨਾਲ ਮਿਲੀਭੁਗਤ ਦੇ ਸ਼ੱਕ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ।

hong-kong-media-veteran-jimmy-lai-charged-under-national-security-act
ਹਾਂਗਕਾਂਗ ਦੇ ਮੀਡੀਆ ਦਿੱਗਜ ਜਿੰਮੀ ਲਾਈ 'ਤੇ ਰਾਸ਼ਟਰੀ ਸੁਰੱਖਿਆ ਐਕਟ ਤਹਿਤ ਲਾਏ ਇਲਜ਼ਾਮ

By

Published : Dec 11, 2020, 10:54 PM IST

ਹਾਂਗਕਾਂਗ: ਹਾਂਗਕਾਂਗ ਵਿੱਚ ਲੋਕਤੰਤਰ ਪੱਖੀ ਕਾਰਕੁੰਨ ਅਤੇ ਮੀਡੀਆ ਦੇ ਦਿੱਗਜ਼ ਜਿੰਮੀ ਲਾਈ ਨੂੰ ਨਵੇਂ ਸੁਰੱਖਿਆ ਕਾਨੂੰਨ ਤਹਿਤ ਚਾਰਜ ਕੀਤਾ ਗਿਆ ਹੈ।

ਸਥਾਨਕ ਪ੍ਰਸਾਰਕ ਟੀਵੀਬੀ ਦੀ ਸ਼ੁੱਕਰਵਾਰ ਦੀ ਖ਼ਬਰਾਂ ਮੁਤਾਬਕ ਲਾਈ ਐੱਪਲ ਡੇਲੀ ਟੈਬਲਾਇਡ ਦੇ ਸੰਸਥਾਪਕ ਹਨ ਅਤੇ ਉਨ੍ਹਾਂ 'ਤੇ ਵਿਦੇਸ਼ੀ ਸ਼ਕਤੀਆਂ ਨਾਲ ਗੱਠਜੋੜ ਕਰਨ ਅਤੇ ਰਾਸ਼ਟਰੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਣ ਦਾ ਦੋਸ਼ ਹੈ। ਜੂਨ ਵਿੱਚ ਨਵਾਂ ਕਾਨੂੰਨ ਲਾਗੂ ਹੋਣ ਤੋਂ ਬਾਅਦ ਲਾਈ ਇਸ ਕਾਨੂੰਨ ਅਧੀਨ ਦੋਸ਼ੀ ਠਹਿਰਾਏ ਜਾਣ ਵਾਲੇ ਸਭ ਤੋਂ ਪ੍ਰਮੁੱਖ ਵਿਅਕਤੀ ਹੈ।

ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਉਨ੍ਹਾਂ ਨੇ ਇੱਕ 73 ਸਾਲਾ ਵਿਅਕਤੀ ਨੂੰ ਨੈਸ਼ਨਲ ਸਿਕਿਓਰਟੀ ਐਕਟ ਦੇ ਤਹਿਤ ਗ੍ਰਿਫਤਾਰ ਕੀਤਾ ਸੀ ਪਰ ਉਸਦਾ ਨਾਮ ਜ਼ਾਹਰ ਨਹੀਂ ਕੀਤਾ।

ਲਾਈ ਨੂੰ ਅਗਸਤ ਵਿੱਚ ਰਾਸ਼ਟਰੀ ਸੁਰੱਖਿਆ ਐਕਟ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ। ਇਸ ਮਹੀਨੇ ਦੇ ਸ਼ੁਰੂ ਵਿੱਚ ਉਨ੍ਹਾਂ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ।

ABOUT THE AUTHOR

...view details