ਨਵੀਂ ਦਿੱਲੀ: ਦੁਨੀਆ ਭਰ ਦੇ ਦੇਸ਼ ਕੋਰੋਨਾ ਵਾਇਰਸ ਦੀ ਲਾਗ ਸਬੰਧੀ ਸਾਵਧਾਨੀਆਂ ਵਰਤ ਰਹੇ ਹਨ। ਇਸ ਦੌਰਾਨ ਹਾਂਗ ਕਾਂਗ ਨੇ 3 ਦਸਬੰਰ ਤੱਕ ਦਿੱਲੀ ਤੋਂ ਏਅਰ ਇੰਡੀਆ ਦੀਆਂ ਉਡਾਣਾਂ ਉੱਤੇ ਪਾਬੰਦੀ ਲਗਾ ਦਿੱਤੀ ਹੈ। ਹਾਂਗ ਕਾਂਗ ਨੇ ਇਹ ਕਦਮ ਇਸ ਕਰਕੇ ਚੁੱਕਿਆ ਕਿਉਂਕਿ ਇਸ ਹਫ਼ਤੇ ਦੇ ਸ਼ੁਰੂ ਵਿੱਚ ਏਅਰ ਇੰਡੀਆ ਦੀ ਉਡਾਣ ਵਿੱਚ ਸਵਾਰ ਕੁਝ ਯਾਤਰੀ ਕੋਰੋਨਾ ਪੌਜ਼ੀਟਿਵ ਪਾਏ ਗਏ ਸੀ।
ਹਾਂਗ ਕਾਂਗ ਨੇ 3 ਦਸਬੰਰ ਤੱਕ ਦਿੱਲੀ ਤੋਂ ਏਅਰ ਇੰਡੀਆ ਦੀਆਂ ਉਡਾਣਾਂ 'ਤੇ ਲਗਾਈ ਪਾਬੰਦੀ - bans Air India flights from Delhi
ਹਾਂਗ ਕਾਂਗ ਨੇ 3 ਦਸਬੰਰ ਤੱਕ ਦਿੱਲੀ ਤੋਂ ਏਅਰ ਇੰਡੀਆ ਦੀਆਂ ਉਡਾਣਾਂ ਉੱਤੇ ਪਾਬੰਦੀ ਲਗਾ ਦਿੱਤੀ ਹੈ। ਹਾਂਗ ਕਾਂਗ ਨੇ ਇਹ ਕਦਮ ਇਸ ਕਰਕੇ ਚੁੱਕਿਆ ਕਿਉਂਕਿ ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਏਅਰ ਇੰਡੀਆ ਦੀ ਉਡਾਣ 'ਚ ਸਵਾਰ ਕੁਝ ਯਾਤਰੀ ਕੋਰੋਨਾ ਪੌਜ਼ੀਟਿਵ ਪਾਏ ਗਏ ਸੀ।
ਫ਼ੋਟੋ
ਹਾਂਗ ਕਾਂਗ ਦੀ ਸਥਾਨਕ ਸਰਕਾਰ ਨੇ ਜੁਲਾਈ 'ਚ ਜਾਰੀ ਨਿਯਮਾਂ ਮੁਤਾਬਕ ਭਾਰਤ ਤੋਂ ਯਾਤਰੀ ਹਾਂਗ ਕਾਂਗ ਵਿੱਚ ਤਾਂ ਹੀ ਆ ਸਕਦੇ ਹਨ ਜੇ ਉਹ ਯਾਤਰਾਂ ਤੋਂ 72 ਘੰਟੇ ਪਹਿਲਾਂ ਕੋਰੋਨਾ ਟੈਸਟ ਕਰਵਾਉਣ ਅਤੇ ਉਸ ਦੀ ਨੈਗੇਟਿਵ ਰਿਪੋਰਟ ਆਈ ਹੋਵੇ।
ਸਰਕਾਰੀ ਅਧਿਕਾਰੀ ਨੇ ਕਿਹਾ ਕਿ ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਏਅਰ ਇੰਡੀਆ ਦੀ ਦਿੱਲੀ ਹਾਂਗ-ਕਾਂਗ ਦੀ ਉਡਾਣ ਦੇ ਕੁਝ ਮੁਸਾਫਰ ਕੋਵਿਡ-19 ਟੈਸਟ ਵਿੱਚ ਪੌਜ਼ੀਟਿਵ ਪਾਏ ਗਏ ਸੀ। ਇਸ ਮੁਤਾਬਕ ਏਅਰ ਇੰਡੀਆ ਦੀਆਂ ਉਡਾਣਾਂ ਨੂੰ 3 ਦਸਬੰਰ ਤੱਕ ਬੈਨ ਕਰ ਦਿੱਤਾ ਗਿਆ ਹੈ।