ਪੰਜਾਬ

punjab

ETV Bharat / international

ਹਾਂਗ ਕਾਂਗ ਸਰਕਾਰ 'ਤੇ ਚੀਨੀ ਸਰਹੱਦ ਖੋਲ੍ਹਣ ਦਾ ਦਬਾਅ

ਕੁਝ ਸਿਆਸਤਦਾਨਾਂ ਨੇ ਕਾਰੋਬਾਰੀ ਯਾਤਰੀਆਂ ਨੂੰ ਛੋਟ ਦੇਣ ਦੀ ਮੰਗ ਕੀਤੀ ਹੈ। ਇਸ ਦੇ ਬਾਵਜੂਦ ਸ਼ੈਨਜ਼ੈਨ ਸਰਕਾਰ ਨੇ ਮੰਗਲਵਾਰ ਨੂੰ ਕਿਹਾ ਕਿ ਜੋ ਯਾਤਰੀ ਚੀਨ ਤੋਂ ਆਉਣਗੇ ਉਨ੍ਹਾਂ ਨੂੰ 14 ਦਿਨਾਂ ਲਈ ਇਕਾਂਤਵਾਸ ਵਿੱਚ ਰੱਖਿਆ ਜਾਵੇਗਾ।

ਹਾਂਗ ਕਾਂਗ ਸਰਕਾਰ ਤੇ ਚੀਨੀ ਸਰਹੱਦ ਖੋਲ੍ਹਣ ਦਾ ਦਬਾਅ
ਹਾਂਗ ਕਾਂਗ ਸਰਕਾਰ ਤੇ ਚੀਨੀ ਸਰਹੱਦ ਖੋਲ੍ਹਣ ਦਾ ਦਬਾਅ

By

Published : Apr 27, 2020, 7:54 PM IST

ਹਾਂਗ ਕਾਂਗ: ਸਥਾਨਕ ਸਰਕਾਰ ਉੱਤੇ ਚੀਨ ਨਾਲ ਯਾਤਰਾ ਪਾਬੰਦੀਆਂ ਨੂੰ ਢਿੱਲ ਦੇਣ ਲਈ ਦਬਾਅ ਪਾਇਆ ਜਾ ਰਿਹਾ ਸੀ, ਕਿਉਂਕਿ ਸ਼ਹਿਰ ਵਿਚ ਕੋਵਿਡ-19 ਮਾਮਲਿਆਂ ਦੀ ਦਰ ਵਿਚ ਕਮੀ ਆਈ ਹੈ। ਇਸ ਗੱਲ ਦਾ ਖ਼ੁਲਾਸਾ ਇੱਕ ਮੀਡੀਆ ਰਿਪੋਰਟ ਵਿੱਚ ਕੀਤਾ ਗਿਆ ਹੈ।

ਕੁਝ ਸਿਆਸਤਦਾਨਾਂ ਨੇ ਕਾਰੋਬਾਰੀ ਯਾਤਰੀਆਂ ਨੂੰ ਛੋਟ ਦੇਣ ਦੀ ਮੰਗ ਕੀਤੀ ਹੈ, ਇਸ ਦੇ ਬਾਵਜੂਦ ਸ਼ੈਨਜ਼ੈਨ ਸਰਕਾਰ ਨੇ ਮੰਗਲਵਾਰ ਨੂੰ ਕਿਹਾ ਕਿ ਜੋ ਯਾਤਰੀ ਚੀਨ ਤੋਂ ਆਉਣਗੇ ਉਨ੍ਹਾਂ ਨੂੰ 14 ਦਿਨਾਂ ਲਈ ਇਕਾਂਤਵਾਸ ਵਿੱਚ ਰੱਖਿਆ ਜਾਵੇਗਾ।

ਸੈਰ-ਸਪਾਟਾ ਦੇ ਸੰਸਦ ਮੈਂਬਰ ਯੀਯੂ ਸੀ-ਵਿੰਗ ਨੇ ਕਿਹਾ ਕਿ ਸਰਕਾਰ ਯਾਤਰਾ ਪਾਬੰਦੀਆਂ ਨੂੰ ਹੌਲੀ-ਹੌਲੀ ਹਟਾਉਣ 'ਤੇ ਵਿਚਾਰ ਕਰ ਸਕਦੀ ਹੈ, ਜਿਨ੍ਹਾਂ ਨੂੰ ਅਕਸਰ ਬਾਰਡਰ ਪਾਰ ਕਰਨ ਦੀ ਜ਼ਰੂਰਤ ਹੁੰਦੀ ਹੈ ਜਿਵੇਂ ਕਾਰੋਬਾਰ ਲਈ ਜਾਂ ਪਰਿਵਾਰਕ ਮੈਂਬਰਾਂ ਨੂੰ ਮਿਲਣ ਲਈ, ਉਨ੍ਹਾਂ ਨੂੰ ਇਕਾਂਤਵਾਸ ਨਹੀਂ ਕੀਤਾ ਜਾਵੇਗਾ।

ਇਕ ਸਰਕਾਰੀ ਸੂਤਰ ਨੇ ਐਸਸੀਐਮਪੀ ਨੂੰ ਦੱਸਿਆ ਕਿ ਪ੍ਰਸ਼ਾਸਨ ਸਰਹੱਦੀ ਉਪਾਵਾਂ ਬਾਰੇ ਪਿਛਲੇ ਕੁਝ ਸਮੇਂ ਤੋਂ ਆਪਣੇ ਮੁੱਖ ਭੂਮੀ ਦੇ ਹਮਰੁਤਬਾ ਨਾਲ ਗੱਲਬਾਤ ਕਰ ਰਿਹਾ ਸੀ।

ਕਾਰਜਕਾਰੀ ਸਭਾ ਦੇ ਮੈਂਬਰ ਜੇਫਰੀ ਲਾਮ ਨੇ ਇਹ ਵੀ ਕਿਹਾ ਕਿ ਸਰਕਾਰ ਨੂੰ ਮੁੱਖ ਭੂਮੀ ਤੋਂ ਕਾਰੋਬਾਰੀ ਯਾਤਰੀਆਂ ਲਈ ਯਾਤਰਾ ਪਾਬੰਦੀਆਂ ਨੂੰ ਹੌਲੀ-ਹੌਲੀ ਢਿੱਲ ਦੇਣ ਬਾਰੇ ਵਿਚਾਰ ਕਰਨਾ ਚਾਹੀਦਾ ਹੈ।

ਹਾਂਗ ਕਾਂਗ ਵਿੱਚ ਐਤਵਾਰ ਨੂੰ ਇੱਕ ਹਫ਼ਤੇ ਵਿੱਚ ਤੀਜੀ ਵਾਰ ਕੋਵਿਡ-19 ਦਾ ਕੋਈ ਨਵਾਂ ਕੇਸ ਦਰਜ ਨਹੀਂ ਹੋਇਆ, ਜਿਸ ਨਾਲ ਸ਼ਹਿਰ ਵਿੱਚ ਲਾਗਾਂ ਦੀ ਕੁਲ ਗਿਣਤੀ 1,037 ਹੋ ਗਈ।

ABOUT THE AUTHOR

...view details