ਨਵੀਂ ਦਿੱਲੀ: ਨੇਪਾਲ ਦੇ ਰੋਜ਼ਾਨਾ ਅਖ਼ਬਾਰ ਕਾਠਮੰਡੂ ਪੋਸਟ ਨੇ ਦੱਸਿਆ ਕਿ ਭਾਰਤ ਅਤੇ ਨੇਪਾਲ 17 ਅਗਸਤ ਨੂੰ ਉੱਚ ਪੱਧਰੀ ਬੈਠਕ ਕਰਨ ਵਾਲੇ ਹਨ। ਦ ਕਾਠਮੰਡੂ ਪੋਸਟ ਨੇ ਕਿਹਾ ਨੇਪਾਲ-ਭਾਰਤ ਦੇ ਵਿਚਾਲੇ ਹੋਣ ਵਾਲੀ ਇਸ ਬੈਠਕ ਦੋਵਾਂ ਦੇਸ਼ਾਂ ਦੇ ਵਿਚਾਲੇ ਚੱਲ ਰਹੇ ਸਰਹੱਦ ਵਿਵਦ ਦੇ ਕਾਰਨ ਪੈਦਾ ਹੋਏ ਵਿਵਾਦਾਂ ਨੂੰ ਠੱਲ੍ਹਣ ਦੀ ਦਿਸ਼ਾ ਵਿੱਚ ਪਹਿਲੇ ਕਦਮ ਵਜੋਂ ਵੇਖਿਆ ਜਾ ਰਿਹਾ ਹੈ।
ਜ਼ਿਕਰ ਕਰ ਦਈਏ ਕਿ ਨੇਪਾਲ ਨੇ ਹਾਲ ਹੀ ਵਿੱਚ ਇੱਕ ਸੰਵਿਧਾਨਕ ਸੋਧ ਦੇ ਜ਼ਰੀਏ ਦੇਸ਼ ਦੇ ਰਾਜਨੀਤਿਕ ਨਕਸ਼ੇ ਨੂੰ ਮੁੜ ਤਿਆਰ ਕਰਨ ਦੀ ਪ੍ਰਕਿਰਿਆ ਮੁਕੰਮਲ ਕੀਤੀ ਜਿਸ ਵਿੱਚ ਰਣਨੀਤਕ ਤੌਰ ‘ਤੇ ਮਹੱਤਵਪੂਰਨ ਲਿਪੁਲੇਖ, ਕਾਲਾਪਨੀ ਅਤੇ ਲਿੰਪੀਆਧੁਰਾ ਖੇਤਰ ਸ਼ਾਮਲ ਹਨ, ਜੋ ਭਾਰਤ ਦਾ ਹਿੱਸਾ ਹਨ। ਭਾਰਤ ਨੇ ਨੇਪਾਲ ਵੱਲੋਂ ਕੀਤੇ ਗਏ ਦਾਅਵਿਆਂ ਨੂੰ ਮਨਘੜੰਤ ਅਤੇ ਝੂਠਾ ਕਰਾਰ ਦੇ ਦਿੱਤਾ ਹੈ।