ਪੰਜਾਬ

punjab

ETV Bharat / international

ਪਾਕਿ 'ਚ ਭਾਰਤੀ ਹਾਈ ਕਮਿਸ਼ਨ ਦੀ ਇਫ਼ਤਾਰ ਪਾਰਟੀ 'ਚ ਮਹਿਮਾਨਾਂ ਨਾਲ ਬਦਸਲੂਕੀ, ਭਾਰਤ ਨੇ ਜਤਾਇਆ ਇਤਰਾਜ਼ - Special Guests

ਰੋਜ਼ਿਆਂ ਦੇ ਚੱਲਦਿਆਂ ਪਾਕਿਸਤਾਨ ਵਿਖੇ ਭਾਰਤੀ ਹਾਈ ਕਮਿਸ਼ਨ ਵੱਲੋਂ ਦਿੱਤੀ ਜਾ ਰਹੀ ਇਫ਼ਤਾਰ ਪਾਰਟੀ ਮੌਕੇ ਕਈ ਮਹਿਮਾਨਾਂ ਨੁੂੰ ਬਦਸਲੂਕੀ ਦਾ ਸਾਹਮਣਾ ਕਰਨਾ ਪਿਆ।

ਭਾਰਤੀ ਹਾਈ ਕਮਿਸ਼ਨ ਦੀ ਇਫ਼ਤਾਰ ਪਾਰਟੀ 'ਚ ਮਹਿਮਾਨਾਂ ਨਾਲ ਹੋਈ ਬਦਸਲੂਕੀ

By

Published : Jun 3, 2019, 12:00 AM IST

ਚੰਡੀਗੜ੍ਹ: ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿਖੇ ਸ਼ਨਿਚਰਵਾਰ ਨੂੰ ਭਾਰਤੀ ਹਾਈ ਕਮਿਸ਼ਨ ਵਲੋਂ ਦਿੱਤੀ ਗਈ ਇਫ਼ਤਾਰ ਪਾਰਟੀ ਮੌਕੇ ਪੁੱਜੇ ਮਹਿਮਾਨਾਂ ਨੂੰ ਪਾਕਿਸਤਾਨੀ ਅਧਿਕਾਰੀਆਂ ਦੀ ਬਦਸਲੂਕੀ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਇਸ ਮੌਕੇ ਸੁਰੱਖਿਆ ਜਾਂਚ ਵਾਧੂ ਹੋਣ ਕਰ ਕੇ ਸੁਰੱਖਿਆ ਅਧਿਕਾਰੀ ਉਨ੍ਹਾਂ ਨੂੰ ਰੋਕ ਰਹੇ ਸਨ।

ਭਾਰਤੀ ਹਾਈ ਕਮਿਸ਼ਨ ਨੇ ਪਾਕਿਸਤਾਨ ਦੇ ਸੈਰੇਨ ਹੋਟਲ ਵਿੱਚ ਇਫ਼ਤਾਰ ਮੌਕੇ ਪਾਰਟੀ ਰੱਖੀ ਜਿਸ ਵਿੱਚ ਪਾਕਿਸਤਾਨ ਤੋਂ ਕਈ ਮਹਿਮਾਨਾਂ ਨੇ ਸ਼ਿਰਕਤ ਕਰਨੀ ਸੀ।

ਜਾਣਕਾਰੀ ਮੁਤਾਬਕ ਜਿਹੜੇ ਲੋਕਾਂ ਕੋਲ ਸੱਦਾ ਪੱਤਰ ਅਤੇ ਪਛਾਣ ਪੱਤਰ ਸਨ, ਉਨ੍ਹਾਂ ਨੂੰ ਇਸ ਵਿੱਚ ਸ਼ਾਮਲ ਹੋਣ ਦਿੱਤਾ ਜਾ ਰਿਹਾ ਸੀ।

ਮਸ਼ਹੂਰ ਪੱਤਰਕਾਰ ਮੇਹਰੀਨ ਜਾਹਰਾ-ਮਲਿਕ ਨੇ ਟਵੀਟ ਕੀਤਾ, ''ਇਸਲਾਮਾਬਾਦ ਦੇ ਸੇਰੇਨਾ ਹੋਟਲ ਵਿੱਚ ਗਜ਼ਬ ਦੀ ਬਦਸਲੂਕੀ ਕੀਤੀ ਗਈ। ਭਾਰਤੀ ਹਾਈ ਕਮਿਸ਼ਨ ਵੱਲੋਂ ਕਰਵਾਏ ਸਾਲਾਨਾ ਇਫਤਾਰ ਵਿੱਚ ਪੁਲਿਸ ਅਤੇ ਅੱਤਵਾਦੀ ਰੋਧੀ ਬਲ ਨੇ ਹੋਟਲ ਵਿੱਚ ਜਾਣ ਵਾਲੇ ਹਰ ਵਿਅਕਤੀ ਨਾਲ ਬਦਸਲੂਕੀ ਕੀਤੀ। ਇਹ ਯਕੀਨਨ ਬਦਸਲੂਕੀ ਹੈ।"

ABOUT THE AUTHOR

...view details