ਪੰਜਾਬ

punjab

ETV Bharat / international

ਅਫ਼ਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਅਸ਼ਰਫ ਗਨੀ ਦੇ ਭਰਾ ਤਾਲਿਬਾਨ 'ਚ ਸ਼ਾਮਲ

ਹਸ਼ਮਤ ਗਨੀ ਨੇੇ ਤਾਲਿਬਾਨ ਨਾਲ ਹੱਥ ਮਿਲਾ ਲਿਆ ਹੈ। ਖਬਰਾਂ ਦੇ ਅਨੁਸਾਰ ਹਸ਼ਮਤ ਗਨੀ ਨੇ ਤਾਲਿਬਾਨ ਨੇਤਾ ਖਲੀਲ-ਉਰ-ਰਹਿਮਾਨ ਅਤੇ ਧਾਰਮਿਕ ਨੇਤਾ ਮੁਫਤੀ ਮਹਿਮੂਦ ਜ਼ਾਕਿਰ ਦੀ ਮੌਜੂਦਗੀ ਵਿੱਚ ਅੱਤਵਾਦੀ ਸਮੂਹ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ।

ਅਫ਼ਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਅਸ਼ਰਫ ਗਨੀ ਦੇ ਭਰਾ ਤਾਲਿਬਾਨ 'ਚ ਸ਼ਾਮਲ
ਅਫ਼ਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਅਸ਼ਰਫ ਗਨੀ ਦੇ ਭਰਾ ਤਾਲਿਬਾਨ 'ਚ ਸ਼ਾਮਲ

By

Published : Aug 21, 2021, 3:05 PM IST

ਅਫ਼ਗਾਨਿਸਤਾਨ 'ਤੇ ਤਾਲਿਬਾਨ ਦਾ ਕਬਜ਼ਾ ਹੁੰਦੇ ਹੀ ਸਾਬਕਾ ਰਾਸ਼ਟਰਪਤੀ ਅਸ਼ਰਫ ਗਨੀ ਨੇ ਦੇਸ਼ ਛੱਡ ਦਿੱਤਾ ਸੀ। ਉਨ੍ਹਾਂ ਦੇ ਭਰਾ ਹੁਣ ਤਾਲਿਬਾਨ 'ਚ ਸਾਮਲ ਹੋ ਗਿਆ ਹਨ।ਅਫ਼ਗਾਨਿਸਤਾਨ 'ਤੇ ਤਾਲਿਬਾਨ ਦਾ ਕਬਜ਼ਾ ਹੁੰਦੇ ਹੀ ਸਾਬਕਾ ਰਾਸ਼ਟਰਪਤੀ ਅਸ਼ਰਫ ਗਨੀ ਨੇ ਦੇਸ਼ ਛੱਡ ਦਿੱਤਾ ਸੀ।

ਉਨ੍ਹਾਂ ਦੇ ਭਰਾ ਹੁਣ ਤਾਲਿਬਾਨ 'ਚ ਸਾਮਲ ਹੋ ਗਿਆ ਹਨ। ਹਸ਼ਮਤ ਗਨੀ ਨੇੇ ਤਾਲਿਬਾਨ ਨਾਲ ਹੱਥ ਮਿਲਾ ਲਿਆ ਹੈ। ਖਬਰਾਂ ਦੇ ਅਨੁਸਾਰ ਹਸ਼ਮਤ ਗਨੀ ਨੇ ਤਾਲਿਬਾਨ ਨੇਤਾ ਖਲੀਲ-ਉਰ-ਰਹਿਮਾਨ ਅਤੇ ਧਾਰਮਿਕ ਨੇਤਾ ਮੁਫਤੀ ਮਹਿਮੂਦ ਜ਼ਾਕਿਰ ਦੀ ਮੌਜੂਦਗੀ ਵਿੱਚ ਅੱਤਵਾਦੀ ਸਮੂਹ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ।

ਅਸ਼ਰਫ ਗਨੀ ਇਸ ਸਮੇਂ ਆਪਣੇ ਪਰਿਵਾਰ ਸਮੇਤ ਸੰਯੁਕਤ ਅਰਬ ਅਮੀਰਾਤ ਵਿੱਚ ਹਨ। ਕਾਬੁਲ ਨਿਊਜ਼ ਨੇ ਬੁੱਧਵਾਰ ਨੂੰ ਟਵੀਟ ਰਾਹੀਂ ਜਾਣਕਾਰੀ ਦਿੱਤੀ ਸੀ ਕਿ ਗਨੀ ਕਾਬੁਲ ਤੋਂ ਭੱਜਣ ਤੋਂ ਬਾਅਦ ਅਬੂ ਧਾਬੀ, ਯੂਏਈ ਵਿੱਚ ਵਸ ਗਏ ਹਨ।

ਇਸ ਤੋਂ ਪਹਿਲਾਂ ਉਹ ਗੁਆਂਢੀ ਦੇਸ਼ ਤਾਜਿਕਸਤਾਨ ਗਿਆ ਸੀ ਪਰ ਉਸਦੇ ਜਹਾਜ਼ ਨੂੰ ਇੱਥੇ ਉਤਰਨ ਨਹੀਂ ਦਿੱਤਾ ਗਿਆ। ਗਨੀ ਨੇ ਬਾਅਦ ਵਿੱਚ ਉਨ੍ਹਾਂ ਦੇ ਜਾਣ ਦਾ ਬਚਾਅ ਕਰਦਿਆਂ ਕਿਹਾ ਕਿ ਉਨ੍ਹਾਂ ਕੋਲ ਹੋਰ ਕੋਈ ਚਾਰਾ ਨਹੀਂ ਸੀ ਅਤੇ ਉਹ "ਦੇਸ਼ ਦੇ ਭਵਿੱਖ ਲਈ ਵਿਕਾਸ ਯੋਜਨਾਵਾਂ ਵਿੱਚ ਯੋਗਦਾਨ ਪਾਉਂਦੇ ਰਹਿਣਗੇ"।

ਅਸ਼ਰਫ ਗਨੀ ਉੱਤੇ ਦੋਸ਼ ਲੱਗੇ ਹਨ ਉਹ 15 ਅਗਸਤ ਨੂੰ ਕਾਬੁਲ ਤਾਲਿਬਾਨ ਦੇ ਹਵਾਲੇ ਕਰਨ ਤੋਂ ਬਾਅਦ ਚਾਰ ਕਾਰਾਂ ਅਤੇ ਇੱਕ ਹੈਲੀਕਾਪਟਰ ਵਿੱਚ ਬਹੁਤ ਸਾਰੀ ਨਕਦੀ ਲੈ ਕੇ ਦੇਸ਼ ਛੱਡ ਕੇ ਭੱਜ ਗਏ। ਸੋਮਵਾਰ ਨੂੰ ਰੂਸੀ ਦੂਤਾਂਵਾਸ ਦੀ ਤਰਜਮਾਨ ਨਿਕਿਤਾ ਇਸ਼ਚੇਂਕੋ ਨੇ ਕਿਹਾ, "ਸ਼ਾਸਨ ਦਾ ਪਤਨ ਇਹ ਦੱਸਦਾ ਹੈ ਕਿ ਗਨੀ ਅਫਗਾਨਿਸਤਾਨ ਤੋਂ ਕਿਵੇਂ ਭੱਜ ਗਏ।"

ਉਪ ਰਾਸ਼ਟਰਪਤੀ ਅਮਰੁੱਲਾਹ ਸਾਲੇਹ ਨੇ ਆਪਣੇ ਆਪ ਨੂੰ ਦੇਸ਼ ਦਾ ਕਾਰਜਕਾਰੀ ਰਾਸ਼ਟਰਪਤੀ ਐਲਾਨ ਦਿੱਤਾ ਸੀ। ਉਨ੍ਹਾਂ ਨੇ ਟਵੀਟ ਕੀਤਾ ਕਿ ਸੰਵਿਧਾਨ ਦੇ ਅਨੁਸਾਰ ਜੇ ਰਾਸ਼ਟਰਪਤੀ ਗੈਰ-ਹਾਜ਼ਰ ਹਨ ਮਰਦੇ ਹਨ ਜਾਂ ਅਸਤੀਫਾ ਦਿੰਦੇ ਹਨ ਤਾਂ ਉਪ ਰਾਸ਼ਟਰਪਤੀ ਉਨ੍ਹਾਂ ਦੀ ਮੌਜੂਦਗੀ ਵਿੱਚ ਕਾਰਜਕਾਰੀ ਰਾਸ਼ਟਰਪਤੀ ਬਣ ਜਾਂਦੇ ਹਨ।

ਇਹ ਵੀ ਪੜ੍ਹੋ:-ਤਾਲਿਬਾਨ ਦੀਆਂ ਵੈਬਸਾਈਟਾਂ ਇੰਟਰਨੈਟ ਤੋਂ ਗਾਇਬ !

ABOUT THE AUTHOR

...view details