ਕਾਠਮੰਡੂ: ਨੇਪਾਲ 'ਚ ਭਾਰੀ ਮੀਂਹ ਨੇ ਤਬਾਹੀ ਮਚਾ ਦਿੱਤੀ ਹੈ। ਮੀਂਹ ਕਾਰਣ ਆਏ ਹੜ੍ਹ ਦੇ ਨਾਲ ਢਿੱਗਾਂ ਡਿੱਗਣ 'ਤੇ 50 ਲੋਕਾਂ ਦੀ ਮੌਤ ਹੋ ਗਈ ਤੇ 33 ਤੋਂ ਵੱਧ ਲੋਕ ਲਾਪਤਾ ਹਨ। ਪਿਛਲੇ 24 ਘੰਟਿਆਂ ਤੋਂ ਲਗਾਤਾਰ ਨੇਪਾਲ 'ਚ ਮੀਂਹ ਪੈ ਰਿਹਾ ਹੈ। ਹੜ੍ਹ ਕਾਰਨ ਨੇਪਾਲ ਦੇ ਵਧੇਰੇ ਹਿੱਸੇ ਪਾਣੀ ‘ਚ ਡੁੱਬ ਗਏ ਹਨ।
ਨੇਪਾਲ 'ਚ ਹੜ੍ਹ ਨੇ ਮਚਾਈ ਤਬਾਹੀ, 50 ਲੋਕਾਂ ਦੀ ਮੌਤ, 33 ਲਾਪਤਾ - injured
ਨੇਪਾਲ 'ਚ ਭਾਰੀ ਮੀਂਹ ਦੇ ਨਾਲ ਢਿੱਗਾਂ ਡਿੱਗਣ ਕਾਰਣ 50 ਲੋਕਾਂ ਦੀ ਮੌਤ ਹੋ ਗਈ ਹੈ। ਹੜ੍ਹ 'ਚ ਫ਼ਸੇ ਲੋਕਾਂ ਨੂੰ ਕੱਢ ਕੇ ਸੁਰੱਖਿਅਤ ਥਾਵਾਂ ‘ਤੇ ਭੇਜਣ ਦਾ ਕੰਮ ਜਾਰੀ ਹੈ। ਪ੍ਰਧਾਨ ਮੰਤਰੀ ਖੜਗ ਪ੍ਰਸਾਦ ਸ਼ਰਮਾ ਓਲੀ ਨੇ ਹੜ੍ਹ ਅਤੇ ਢਿੱਗਾਂ ਡਿੱਗਣ ਕਾਰਨ ਮਾਰੇ ਗਏ ਲੋਕਾਂ ਦੇ ਪਰਿਵਾਰ ਵਾਲਿਆਂ ਨਾਲ ਦੁੱਖ ਸਾਂਝਾ ਕੀਤਾ ਹੈ।
ਨੇਪਾਲ 'ਚ ਹੜ੍ਹ ਨੇ ਮਚਾਈ ਤਬਾਹੀ
ਨੇਪਾਲ ਦੇ ਮੌਸਮ ਵਿਭਾਗ ਮੁਤਾਬਕ ਦੇਸ਼ ਦੀਆਂ 200 ਤੋਂ ਵੱਧ ਥਾਵਾਂ ਨੂੰ ਮੀਂਹ ਪੱਖੋਂ ਨਾਜ਼ੁਕ ਕਰਾਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਹੁਣ ਤੱਕ 33 ਲੋਕ ਲਾਪਤਾ ਹਨ ਅਤੇ 50 ਤੋਂ ਵਧੇਰੇ ਲੋਕਾਂ ਨੂੰ ਰੈਸਕਿਊ ਆਪ੍ਰੇਸ਼ਨ ਤਹਿਤ ਬਚਾਇਆ ਗਿਆ ਹੈ ਤੇ 25 ਤੋਂ ਵੱਧ ਲੋਕ ਜਖ਼ਮੀ ਹੋਏ ਹਨ। ਬਚਾਅ ਟੀਮਾਂ ਪ੍ਰਭਾਵਿਤ ਇਲਾਕਿਆਂ ‘ਚ ਰਾਹਤ, ਖੋਜ ਅਤੇ ਬਚਾਅ ਕਾਰਜਾਂ ‘ਚ ਜੁਟੀਆਂ ਹੋਈਆਂ ਹਨ।