ਬੀਜ਼ਿੰਗ: ਚੀਨੇ ਨੇ ਹਾਂਗਕਾਂਗ ਨੂੰ ਲੈਕੇ ਆਪਣੀ ਨੀਤੀ ਬਾਰੇ ਅਮਰੀਕਾ ਅਤੇ ਉਸਦੇ ਸਹਿਯੋਗੀ ਦੇਸ਼ਾਂ ਦੁਆਰਾ ਕੀਤੀ ਗਈ ਆਲੋਚਨਾ ਨੇ ਖਾਰਿਜ ਕਰਦੇ ਹੋਏ ਬੀਤ੍ਹੇ ਵੀਰਵਾਰ ਨੂੰ ਕਿਹਾ ਕਿ ਅਮਰੀਕਾ ਤੇ ਉਸਦੇ ਸਹਿਯੋਗੀ ਦੇਸ਼ਾਂ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਚੀਨ ਇਸ ਸਾਬਕਾ ਬ੍ਰਿਟਿਸ਼ ਕਲੋਨੀ ਨੂੰ ਹਾਸਲ ਕਰ ਚੁੱਕਾ ਹੈ।
ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜ਼ਿਆਨ ਨੇ ਅਮਰੀਕਾ, ਬ੍ਰਿਟੇਨ, ਆਸਟ੍ਰੇਲਿਆ, ਕੈਨੇਡਾ ਅਤੇ ਨਿਊਜ਼ੀਲੈਂਡ ਦੁਆਰਾ ਹਾਂਗਕਾਂਗ ਦੇ ਬਾਰੇ ਦਿੱਤੇ ਗਏ ਬਿਆਨ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਇਹ ਗੱਲ ਕਹੀ। ਇਨ੍ਹਾਂ ਪੰਜ ਦੇਸ਼ਾਂ ਨੇ ਆਪਸ ’ਚ ਖੁਫੀਆ ਸਾਂਝੇਦਾਰੀ ਕੀਤੀ ਹੋਈ ਹੈ, ਜਿਨ੍ਹਾਂ ਨੂੰ 'ਫਾਈਵ ਆਈਜ਼' ਯਾਨੀ ਕਿ ਪੰਜ ਅੱਖਾਂ ਵੀ ਕਿਹਾ ਜਾਂਦਾ ਹੈ।
ਲਿਜ਼ਿਆਨ ਨੇ ਆਪਣੀ ਰੋਜ਼ਾਨਾਂ ਸੰਖੇਪ ਵਾਰਤਾ ਦੌਰਾਨ ਕਿਹਾ ਕਿ ਵਿਰੋਧੀ ਦੇਸ਼ਾਂ ਦੀਆਂ ਪੰਜ ਅੱਖਾਂ ਹੋਣ ਜਾ ਦੱਸ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਜੇਕਰ ਉਹ ਚੀਨ ਦੀ ਪ੍ਰਭੂਸੱਤਾ, ਸੁਰੱਖਿਆ ਅਤੇ ਵਿਕਾਸ ਸਬੰਧੀ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਦੀ ਹਿੰਮਤ ਕਰਦੇ ਹਨ, ਤਾਂ ਉਨ੍ਹਾਂ ਨੂੰ ਆਪਣੀਆਂ ਅੱਖਾਂ ਬਾਰੇ ਚੌਕਸ ਰਹਿਣਾ ਚਾਹੀਦਾ ਹੈ, ਜਿਨ੍ਹਾਂ ਦੀਆਂ ਅੱਖਾਂ ਨੂੰ ਭੰਨ ਕੇ ਅੰਨ੍ਹਾ ਵੀ ਕੀਤਾ ਜਾ ਸਕਦਾ ਹੈ।
ਜਿਕਰਯੋਗ ਹੈ ਕਿ ਪੰਜ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਕਿਹਾ ਹੈ ਕਿ ਹਾਂਗਕਾਂਗ ਦੇ ਲੋਕਤੰਤਰ ਸਮਰਥੱਕ ਚਾਰ ਸਾਂਸਦਾ ਨੂੰ ਅਯੋਗ ਕਰਾਰ ਦੇਣ ਸਬੰਧੀ ਚੀਨ ਸਰਕਾਰ ਦਾ ਨਵਾਂ ਬਿੱਲ ਸਾਰੇ ਵਿਰੋਧੀਆਂ ਦੀ ਆਵਾਜ਼ ਦਬਾਉਣ ਲਈ ਸੋਚੀ ਸਮਝੀ ਚਾਲ ਦਾ ਹਿੱਸਾ ਪ੍ਰਤੀਤ ਹੁੰਦਾ ਹੈ।
ਇਨ੍ਹਾਂ ਦੇਸ਼ਾਂ ਨੇ ਦਿੱਤੇ ਸਾਂਝੇ ਬਿਆਨ ’ਚ ਚੀਨ ਦੇ ਪ੍ਰਸਤਾਵਿਤ ਬਿੱਲ ਨੂੰ ਚੀਨ ਦੁਆਰਾ ਅੰਤਰ-ਰਾਸ਼ਟਰੀ ਕਾਨੂੰਨਾਂ ਦੀ ਅਣਦੇਖੀ ਅਤੇ ਹਾਂਗਕਾਂਗ ਦੀ ਆਤਮਨਿਰਭਰਤਾ ਦੇ ਨਾਲ ਨਾਲ ਆਜ਼ਾਦੀ ਨਾਲ ਬੋਲ ਸਕਣ ਦੇ ਉਸਦੇ ਵਾਅਦੇ ਦੀ ਉਲੰਘਣਾ ਦੱਸਿਆ ਹੈ।