ਤਹਿਰਾਨ: ਈਰਾਨ ਅਤੇ ਅਫ਼ਗਾਨਿਸਤਾਨ ਦੇ ਆਗੂਆਂ ਨੇ ਵੀਰਵਾਰ ਨੂੰ ਦੋਵਾਂ ਦੇਸ਼ਾਂ ਵਿਚਾਲੇ ਪਹਿਲੇ ਰੇਲਵੇ ਲਿੰਕ ਦਾ ਉਦਘਾਟਨ ਕੀਤਾ ਅਤੇ ਉਮੀਦ ਕੀਤੀ ਕਿ ਇਸ ਨਾਲ ਖੇਤਰ ਵਿੱਚ ਵਪਾਰਕ ਸਬੰਧ ਵਧਣਗੇ।
ਪੂਰਬੀ ਈਰਾਨ ਤੋਂ ਪੱਛਮੀ ਅਫ਼ਗਾਨਿਸਤਾਨ ਵਿਚਕਾਰ 140 ਕਿਲੋਮੀਟਰ ਲੰਮੀ ਲਾਈਨ ਨੂੰ 85 ਕਿਲੋਮੀਟਰ ਤੱਕ ਵਧਾ ਕੇ ਅਫ਼ਗਾਨਿਸਤਾਨ ਦੇ ਹੇਰਾਤ ਸ਼ਹਿਰ ਤੱਕ ਪਹੁੰਚਾਇਆ ਜਾਵੇਗਾ। ਇਹ ਯੁੱਧ ਪ੍ਰਭਾਵਿਤ ਦੇਸ਼ ਵਿੱਚ ਮਹੱਤਵਪੂਰਨ ਆਵਾਜਾਈ ਦੀ ਸਹੂਲਤ ਪ੍ਰਦਾਨ ਕਰੇਗਾ।