ਪੰਜਾਬ

punjab

ETV Bharat / international

ਨਿਊਜ਼ੀਲੈਂਡ 'ਚ ਦੋ ਮਸਜ਼ਿਦਾਂ 'ਚ ਗੋਲੀਬਾਰੀ, 49 ਦੀ ਮੌਤ, 6 ਭਾਰਤੀ ਲਾਪਤਾ

ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਸ਼ਹਿਰ 'ਚ ਸਥਿਤ 2 ਮਸਜਿਦਾਂ 'ਚ ਹੋਈ ਗੋਲੀਬਾਰੀ। ਗੋਲੀਬਾਰੀ ਦੌਰਾਨ 49 ਦੀ ਮੌਤ, ਕਈ ਜ਼ਖ਼ਮੀ। ਹਮਲੇ 'ਚ ਭਾਰਤੀ ਮੂਲ ਦੇ 6 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ।

ਫ਼ਾਇਲ ਫ਼ੋਟੋ

By

Published : Mar 15, 2019, 9:59 AM IST

Updated : Mar 15, 2019, 6:58 PM IST

ਵੈਲਿੰਗਟਨ : ਨਿਊਜ਼ੀਲੈਂਡ ਦੇ ਕਰਾਈਸਟਚਰਚ ਸ਼ਹਿਰ 'ਚ ਸਥਿਤ ਦੋ ਮਸਜ਼ਿਦਾਂ 'ਚ ਨਮਾਜ਼ ਵੇਲੇ ਅਣਪਛਾਤੇ ਲੋਕਾਂ ਵਲੋਂ ਗੋਲੀਬਾਰੀ ਕੀਤੀ ਗਈ ਜਿਸ ਦੌਰਾਨ ਛੇ ਲੋਕਾਂ ਦੀ ਮੌਤ ਤੇ ਕਈ ਜ਼ਖ਼ਮੀ ਹੋ ਗਏ।
ਜਾਣਕਾਰੀ ਮੁਤਾਬਕ ਨਿਊਜ਼ੀਲੈਂਡ ਪੁਲਿਸ ਦੇ ਇੱਕ ਬਿਆਨ ਮੁਤਾਬਕ, "ਕਰਾਈਸਟਚਰਚ ਵਿੱਚ ਗੰਭੀਰ ਸਥਿਤੀ ਪੈਦਾ ਹੋ ਗਈ ਹੈ ਤੇ ਇੱਥੇ ਇੱਕ ਹਮਲਾਵਰ ਮੌਜੂਦ ਹੈ ਜਿਸ ਨਾਲ ਪੁਲਿਸ ਨਿਪਟਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਅਜੇ ਖ਼ਤਰੇ ਦਾ ਮਾਹੌਲ ਬਣਿਆ ਹੋਇਆ ਹੈ।" ਦੱਸਿਆ ਜਾ ਰਿਹਾ ਹੈ ਕਿ ਗੋਲੀਬਾਰੀ ਦੌਰਾਨ ਇੱਕ ਮਸਜ਼ਿਦ 'ਚ ਕਈ ਲੋਕਾਂ ਦੀ ਮੌਤ ਹੋ ਗਈ ਪਰ ਦੂਜੇ ਮਸਜ਼ਿਦ ਨੂੰ ਖਾਲੀ ਕਰਵਾ ਲਿਆ ਗਿਆ ਹੈ।
ਹਮਲੇ ਦੌਰਾਨ ਮਸਜ਼ਿਦ 'ਚ ਬੰਗਲਾਦੇਸ਼ ਦੀ ਕ੍ਰਿਕਟ ਖਿਡਾਰੀਆਂ ਦੀ ਟੀਮ ਵੀ ਮੌਜੂਦ ਸੀ। ਇਸ ਸਬੰਧੀ ਬੰਗਲਾਦੇਸ਼ ਕ੍ਰਿਕਟ ਬੋਰਡ ਦੇ ਬੁਲਾਰੇ ਜਲਾਲ ਯੂਨੁਸ ਨੇ ਦੱਸਿਆ ਕਿ ਪੂਰੀ ਕ੍ਰਿਕਟ ਟੀਮ ਨੂੰ ਬੱਸ 'ਚ ਮਸਜ਼ਿਦ ਲਿਆਂਦਾ ਗਿਆ ਸੀ ਤੇ ਜਦੋਂ ਹਮਲਾ ਹੋਇਆ ਤਾਂ ਉਸ ਵੇਲੇ ਟੀਮ ਮਸਜ਼ਿਦ 'ਚ ਦਾਖ਼ਲ ਹੀ ਹੋਣ ਵਾਲੀ ਸੀ। ਹਾਲਾਂਕਿ ਖਿਡਾਰੀ ਆਪਣੇ ਜਾਨ ਬਚਾ ਕੇ ਉਸ ਥਾਂ ਤੋਂ ਨਿਕਲ ਗਏ।


ਇਸ ਤੋਂ ਇਲਾਵਾ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਮਸਜ਼ਿਦ 'ਚ ਨਾ ਜਾਣ ਦੀ ਅਪੀਲ ਕੀਤੀ ਤੇ ਕਿਹਾ ਕਿ ਇਹ ਨਿਊਜ਼ੀਲੈਂਡ ਲਈ ਇਤਿਹਾਸ ਦਾ ਸਭ ਤੋਂ ਕਾਲਾ ਦਿਨ ਹੈ ਇੱਥੇ ਹਿੰਸਾ ਦੀ ਕੋਈ ਥਾਂ ਨਹੀਂ ਹੈ।
Last Updated : Mar 15, 2019, 6:58 PM IST

ABOUT THE AUTHOR

...view details