ਇਸਲਾਮਾਬਾਦ: ਪਾਕਿਸਤਾਨ ਦੇ ਰਾਵਲਪਿੰਡੀ ਵਿੱਚ ਅੱਜ ਹੋਏ ਧਮਾਕੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਸੱਤ ਹੋਰ ਜ਼ਖਮੀ ਹੋ ਗਏ। ਪਾਕਿਸਤਾਨੀ ਫ਼ੌਜ ਦਾ ਮੁੱਖ ਦਫਤਰ ਰਾਵਲਪਿੰਡੀ ਵਿੱਚ ਸਥਿਤ ਹੈ।
ਪੁਲਿਸ ਨੇ ਦੱਸਿਆ ਕਿ ਇਹ ਧਮਾਕਾ ਬੱਸ ਅੱਡੇ ਨੇੜੇ ਪੀਰ ਵਧਾਈ ਖੇਤਰ ਵਿੱਚ ਖੜੇ ਇੱਕ ਰਿਕਸ਼ਾ ਵਿੱਚ ਹੋਇਆ।
ਰਾਵਲਪਿੰਡੀ ਪੁਲਿਸ ਦੇ ਬੁਲਾਰੇ ਸੱਜਾਦ-ਉਲ-ਹਸਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।