ਪੰਜਾਬ

punjab

ETV Bharat / international

EU ਚੀਨ ਵਿਰੁੱਧ ਇਕਜੁੱਟ ਹੈ, ਜਰਮਨੀ ਹਾਂਗਕਾਂਗ ਨੂੰ ਹਥਿਆਰਾਂ ਦੀ ਨਹੀਂ ਕਰੇਗਾ ਬਰਾਮਦ

ਸਪੁਤਨਿਕ ਦੀ ਇੱਕ ਰਿਪੋਰਟ ਦੇ ਅਨੁਸਾਰ, ਮਾਸ ਨੇ ਕਿਹਾ ਕਿ ਯੂਰਪ ਨੂੰ ਚੀਨ ਦੇ ਵਿਰੋਧ ਵਿੱਚ ਇੱਕਜੁੱਟ ਹੋਣਾ ਚਾਹੀਦਾ ਹੈ ਜੇ ਸਾਨੂੰ ਆਪਣੀਆਂ ਕਦਰਾਂ ਕੀਮਤਾਂ ਅਤੇ ਸਿਧਾਂਤਾਂ ਨੂੰ ਕਾਇਮ ਰੱਖਣਾ ਹੈ।

ਜਰਮਨੀ ਹਾਂਗਕਾਂਗ
ਜਰਮਨੀ ਹਾਂਗਕਾਂਗ

By

Published : Jul 29, 2020, 1:36 PM IST

ਬਰਲਿਨ: ਜਰਮਨੀ ਦੇ ਵਿਦੇਸ਼ ਮੰਤਰੀ ਹੀਕੋ ਮਾਸ ਨੇ ਜਾਣਕਾਰੀ ਦਿੱਤੀ ਕਿ ਜਰਮਨੀ ਹਾਂਗਕਾਂਗ ਨੂੰ ਹਥਿਆਰਾਂ ਅਤੇ ਦੋਹਰੀ ਵਰਤੋਂ ਵਾਲੇ ਸਮਾਨ ਦੀ ਬਰਾਮਦ ਕਰਨਾ ਬੰਦ ਕਰ ਦੇਵੇਗਾ। ਹਾਂਗਕਾਂਗ ਵਿੱਚ ਚੀਨ ਦੇ ਰਾਸ਼ਟਰੀ ਸੁਰੱਖਿਆ ਕਾਨੂੰਨ ਨੂੰ ਲਾਗੂ ਕਰਨ ਦੇ ਵਿਰੋਧ ਵਿਚ ਯੂਰਪੀਅਨ ਯੂਨੀਅਨ ਦੇ ਮੈਂਬਰ ਵਜੋਂ ਜਰਮਨੀ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ।

ਸਪੁਤਨਿਕ ਦੀ ਇੱਕ ਰਿਪੋਰਟ ਦੇ ਅਨੁਸਾਰ, ਮਾਸ ਨੇ ਕਿਹਾ ਕਿ ਯੂਰਪ ਨੂੰ ਚੀਨ ਦੇ ਵਿਰੋਧ ਵਿੱਚ ਇੱਕਜੁੱਟ ਹੋਣਾ ਚਾਹੀਦਾ ਹੈ ਜੇ ਸਾਨੂੰ ਆਪਣੀਆਂ ਕਦਰਾਂ ਕੀਮਤਾਂ ਅਤੇ ਸਿਧਾਂਤਾਂ ਨੂੰ ਕਾਇਮ ਰੱਖਣਾ ਹੈ।

ਮਾਸ ਨੇ ਕਿਹਾ ਕਿ ਜਿੱਥੋਂ ਤੱਕ ਜਰਮਨੀ ਦਾ ਸਬੰਧ ਹੈ, ਉਸ ਨੇ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਅਸੀਂ ਹਾਂਗਕਾਂਗ ਨੂੰ ਹਥਿਆਰਾਂ ਅਤੇ ਸੰਵੇਦਨਸ਼ੀਲ ਦੋਹਰੀ ਵਰਤੋਂ ਵਾਲੇ ਉਤਪਾਦਾਂ ਦੀ ਬਰਾਮਦ ਨੂੰ ਤੁਰੰਤ ਰੋਕ ਦੇਵਾਂਗੇ ਅਤੇ ਇਸ ਕਾਰਵਾਈ ਦੇ ਹਿੱਸੇ ਵਜੋਂ ਅਸੀਂ ਹਾਂਗਕਾਂਗ ਨਾਲ ਉਸੇ ਤਰ੍ਹਾਂ ਪੇਸ਼ ਆਵਾਂਗੇ ਜਿਵੇਂ ਕਿ ਚੀਨ।

ਕੈਨੇਡਾ, ਆਸਟ੍ਰੇਲੀਆ ਅਤੇ ਬ੍ਰਿਟੇਨ ਨੇ ਚੀਨ ਦੇ ਨਵੇਂ ਸੁਰੱਖਿਆ ਕਾਨੂੰਨ ਦੇ ਵਿਰੁੱਧ ਅਜਿਹਾ ਪ੍ਰਬੰਧ ਕੀਤਾ ਹੈ। ਨੇ ਕਾਰਵਾਈ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਦੇ ਵਿਰੋਧ ਵਿਚ ਚੀਨ ਨੇ ਹਾਂਗਕਾਂਗ ਦੇ ਇਨ੍ਹਾਂ ਦੇਸ਼ਾਂ ਨਾਲ ਹਵਾਲਗੀ ਦੀਆਂ ਸੰਧੀਆਂ ਨੂੰ ਮੁਅੱਤਲ ਕਰਨ ਦਾ ਐਲਾਨ ਕੀਤਾ।

ਕੈਨੇਡਾ, ਆਸਟ੍ਰੇਲੀਆ ਅਤੇ ਬ੍ਰਿਟੇਨ ਖ਼ੁਫ਼ੀਆ ਗਠਜੋੜ ਪੰਜ ਆਈਜ਼ ਦਾ ਹਿੱਸਾ ਹਨ। ਇਸ ਦੇ ਦੂਜੇ ਮੈਂਬਰ, ਨਿਊਜ਼ੀਲੈਂਡ, ਨੇ ਪਹਿਲਾਂ ਹੀ ਹਾਂਗਕਾਂਗ ਨਾਲ ਆਪਣੀ ਹਵਾਲਗੀ ਸੰਧੀ ਨੂੰ ਮੁਲਤਵੀ ਕਰ ਦਿੱਤਾ ਸੀ ਅਤੇ ਸੰਯੁਕਤ ਰਾਜ ਅਮਰੀਕਾ ਨੇ ਵੀ ਅਜਿਹਾ ਕਰਨ ਦਾ ਸੰਕੇਤ ਦਿੱਤਾ ਹੈ। ਇਹ ਸਾਰੇ ਦੇਸ਼ ਹਾਂਗ ਕਾਂਗ 'ਤੇ ਸੁਰੱਖਿਆ ਕਾਨੂੰਨ ਲਾਗੂ ਕਰਨ ਦੇ ਚੀਨ ਦੇ ਕਦਮ ਤੋਂ ਨਾਰਾਜ਼ ਹਨ।

ABOUT THE AUTHOR

...view details