ਪੰਜਾਬ

punjab

ETV Bharat / international

ਇਜ਼ਰਾਇਲ ਚੋਣਾਂ : ਬੈਨਰਾਂ ਉੱਤੇ ਪ੍ਰਧਾਨ ਮੰਤਰੀ ਮੋਦੀ ਚਮਕੇ - ਪੀਐੱਮ ਮੋਦੀ ਅਤੇ ਨੇਤਾਨਿਆਹੂ

ਪੀਐੱਮ ਮੋਦੀ ਅਤੇ ਨੇਤਾਨਿਆਹੂ ਦੀ ਤਸਵੀਰ ਵਾਲਾ ਚੋਣ ਪ੍ਰਚਾਰ ਕਰਨ ਵਾਲਾ ਬੈਨਰ ਇਜ਼ਾਰਾਇਲ ਦੀਆਂ ਕੰਧਾਂ ਉੱਤੇ ਟੰਗਿਆ ਦਿਖਿਆ। ਇਹੀ ਨਹੀਂ ਟਰੰਪ ਅਤੇ ਪੁਤਿਨ ਦੇ ਨਾਲ ਵੀ ਨੇਤਾਨਿਆਹੂ ਦੀਆਂ ਤਸਵੀਰਾਂ ਵਾਲੇ ਬੈਨਰ ਸ਼ਹਿਰ ਵਿੱਚ ਲੱਗ ਮਿਲੇ।

ਇਜ਼ਰਾਇਲ ਚੋਣਾਂ : ਬੈਨਰਾਂ ਉੱਤੇ ਪ੍ਰਧਾਨ ਮੰਤਰੀ ਮੋਦੀ ਚਮਕੇ

By

Published : Jul 29, 2019, 8:41 AM IST

ਨਵੀਂ ਦਿੱਲੀ : ਇੱਕ ਚੋਣ ਵਿਗਿਆਪਨ ਬੈਨਰ ਦੇ ਉੱਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਜ਼ਰਾਇਲ ਦੇ ਹਮ-ਰੁਤਬਾ ਬੇਂਜਾਮਿਨ ਨੇਤਾਨਿਆਹੂ ਦੀ ਤਸਵੀਰ ਲਗੀ ਹੋਈ ਸੀ। ਇਹ ਬੈਨਰ ਇਜ਼ਰਾਇਲ ਵਿੱਚ ਹੀ ਲੱਗਿਆ ਮਿਲਿਆ। ਦੋਵੇਂ ਬੈਨਰਾਂ ਉੱਤੇ ਲੱਗੀ ਤਸਵੀਰ ਵਿੱਚ ਖੜੇ ਨਜ਼ਰ ਆ ਰਹੇ ਹਨ।

ਇਜ਼ਰਾਇਲੀ ਪੱਤਰਕਾਰ ਅਮੀਚਾਈ ਸਟੀਨ ਨੇ ਐਤਵਾਰ ਨੂੰ ਇਮਾਰਤ ਦੇ ਬਾਹਰੀ ਹਿੱਸੇ ਉੱਤੇ ਲੱਗੇ ਬੈਨਰ ਦੀ ਤਸਵੀਰ ਟਵਿਟਰ ਉੱਤੇ ਸਾਂਝੀ ਕੀਤੀ। ਉਸੇ ਇਮਾਰਤ ਉੱਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦੇ ਬੈਨਰ ਵੀ ਲੱਗੇ ਹੋਏ ਸਨ।

ਇਜ਼ਰਾਇਲ ਚੋਣਾਂ : ਬੈਨਰਾਂ ਉੱਤੇ ਪ੍ਰਧਾਨ ਮੰਤਰੀ ਮੋਦੀ ਚਮਕੇ

ਇਜ਼ਾਰਾਇਲ ਵਿੱਚ 17 ਸਤੰਬਰ ਨੂੰ ਸਨੈਪ ਚੋਣਾਂ ਹੋਣ ਵਾਲੀਆਂ ਹਨ। ਇੰਨ੍ਹਾਂ ਬੈਨਰਾਂ ਉੱਤੇ ਦੁਨੀਆਂ ਦੇ ਵੱਡੇ ਨੇਤਾਵਾਂ ਦੇ ਨਾਲ ਨੇਤਾਨਿਆਹੁ ਦੀ ਫ਼ੋਟੋ ਲਾਈ ਗਈ ਹੈ। ਇੰਨ੍ਹਾਂ ਬੈਨਰਾਂ ਨੂੰ ਲਾਉਣ ਦਾ ਮਕਸਦ ਨੇਤਾਨਿਆਹੁ ਦੁਆਰਾ ਬਣਾਏ ਗਏ ਮਜ਼ਬੂਤ ਦੋ-ਪੱਖੀ ਸਬੰਧਾਂ ਨੂੰ ਦਿਖਾਉਣਾ ਹੈ।

ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਨੇਤਾਨਿਆਹੁ, ਜੋ ਦੇਸ਼ ਦੇ ਇਤਿਹਾਸ ਵਿੱਚ ਸਭ ਤੋਂ ਲੰਮੇ ਸਮੇਂ ਤੱਕ ਆਪਣੀਆਂ ਸੇਵਾਵਾਂ ਦੇਣ ਵਾਲੇ ਇਜ਼ਾਰਇਲੀ ਪ੍ਰਧਾਨ ਮੰਤਰੀ ਹਨ, ਉਨ੍ਹਾਂ ਨੂੰ ਇਸ ਵਾਰ ਚੋਣਾਂ ਵਿੱਚ ਚੁਣੋਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਹ ਵੀ ਪੜ੍ਹੋ : ਯੋਗੀ ਦੀ ਸੰਨਿਆਸੀ ਤੋਂ ਮੁੱਖ ਮੰਤਰੀ ਤੱਕ ਦੀ ਕਹਾਣੀ, ਅਮਿਤ ਸ਼ਾਹ ਦੀ ਜ਼ੁਬਾਨੀ

ਭਾਰਤ ਅਤੇ ਇਜ਼ਾਰਇਲ ਇੱਕ ਵਿਆਪਕ, ਆਰਥਿਕ, ਫ਼ੌਜ ਅਤੇ ਰਣਨੀਤਿਕ ਸਬੰਧ ਸਾਂਝਾ ਕਰਦੇ ਹਨ, ਜੋ ਪਿਛਲੇ ਸਾਲਾਂ ਵਿੱਚ ਹੋਰ ਵੀ ਮਜ਼ਬੂਤ ਹੋਏ ਹਨ।

ABOUT THE AUTHOR

...view details