ਪੰਜਾਬ

punjab

ETV Bharat / international

ਈਰਾਨ ਵਿੱਚ ਭੂਚਾਲ ਦੇ ਝਟਕੇ, 10 ਜ਼ਖਮੀ

ਇਰਾਨ ਵਿੱਚ 5.6 ਮਾਪ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਈਰਾਨ ਦੇ ਮੀਡੀਆ ਦੇ ਅਨੁਸਾਰ ਭੂਚਾਲ ਨਾਲ ਸਬੰਧਤ ਇਸ ਘਟਨਾ ਵਿੱਚ 10 ਲੋਕ ਜ਼ਖਮੀ ਹੋਏ ਹਨ।

ਈਰਾਨ ਵਿੱਚ ਭੂਚਾਲ ਦੇ ਝਟਕੇ, 10 ਜ਼ਖਮੀ
ਈਰਾਨ ਵਿੱਚ ਭੂਚਾਲ ਦੇ ਝਟਕੇ, 10 ਜ਼ਖਮੀ

By

Published : Feb 18, 2021, 7:54 PM IST

ਤਹਿਰਾਨ: ਈਰਾਨ ਵਿੱਚ 5.6 ਮਾਪ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਨਾਲ ਸਬੰਧਤ ਹਾਦਸਿਆਂ ਵਿੱਚ ਘੱਟੋ ਘੱਟ 10 ਲੋਕ ਜ਼ਖਮੀ ਹੋਏ ਹਨ। ਇਹ ਜਾਣਕਾਰੀ ਈਰਾਨੀ ਮੀਡੀਆ ਨੇ ਦਿੱਤੀ।

ਸਰਕਾਰੀ ਟੈਲੀਵਿਜ਼ਨ ਨੇ ਦੱਸਿਆ ਕਿ ਰਾਜਧਾਨੀ ਤਹਿਰਾਨ ਤੋਂ 500 ਕਿਲੋਮੀਟਰ ਦੱਖਣ ‘ਚ ਸਿਸਖਤ ਕਾਉਂਟੀ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਖ਼ਬਰਾਂ ਵਿੱਚ ਕਿਹਾ ਗਿਆ ਹੈ ਕਿ ਖੇਤਰ ਵਿੱਚ ਰਾਹਤ ਅਤੇ ਬਚਾਅ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।

ਭੂਚਾਲ ਦਾ ਕੇਂਦਰ ਧਰਤੀ ਤੋਂ 10 ਕਿਲੋਮੀਟਰ ਦੀ ਡੂੰਘਾਈ 'ਤੇ ਸੀ।

ਸਿਸਕਤ ਇੱਕ ਖੇਤੀਬਾੜੀ ਵਾਲਾ ਖੇਤਰ ਹੈ ਜਿਸ ਦੀ ਆਬਾਦੀ 6,000 ਲੋਕਾਂ ਦੀ ਹੈ। ਭੂਚਾਲ ਕਾਰਨ ਜਾਨੀ ਅਤੇ ਮਾਲੀ ਨੁਕਸਾਨ ਦੇ ਵੇਰਵਿਆਂ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ।

ABOUT THE AUTHOR

...view details