ਪੰਜਾਬ

punjab

ETV Bharat / international

ਪੂਰਬੀ ਤੁਰਕੀ 'ਚ ਆਇਆ 4.7 ਤੀਬਰਤਾ ਦਾ ਭੁਚਾਲ - ਐਮਰਜੈਂਸੀ ਪ੍ਰਬੰਧਨ ਦੇ ਡਾਇਰੈਕਟੋਰੇਟ

ਪੂਰਬੀ ਤੁਰਕੀ ਦੇ ਮਾਲਤੀਆ ਪ੍ਰਾਂਤ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ 4.7 ਮਾਪਿਆ ਗਿਆ।

ਪੂਰਬੀ ਤੁਰਕੀ 'ਚ ਆਇਆ 4.7 ਤੀਬਰਤਾ ਦਾ ਭੁਚਾਲ
ਪੂਰਬੀ ਤੁਰਕੀ 'ਚ ਆਇਆ 4.7 ਤੀਬਰਤਾ ਦਾ ਭੁਚਾਲ

By

Published : Nov 27, 2020, 8:33 PM IST

ਅੰਕਾਰਾ: ਪੂਰਬੀ ਤੁਰਕੀ ਦੇ ਮਾਲਤੀਆ ਪ੍ਰਾਂਤ 'ਚ ਸ਼ੁੱਕਰਵਾਰ ਨੂੰ 4.7 ਮਾਪ ਦਾ ਭੂਚਾਲ ਆਇਆ, ਜਿਸ ਤੋਂ ਬਾਅਦ ਲੋਕ ਘਬਰਾਹਟ ਵਿੱਚ ਸੜਕਾਂ 'ਤੇ ਆ ਗਏ। ਹਾਲਾਂਕਿ ਭੂਚਾਲ ਨਾਲ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਸੂਚਨਾ ਨਹੀਂ ਹੈ।

ਤੁਰਕੀ ਦੇ ਆਫਤ ਅਤੇ ਐਮਰਜੈਂਸੀ ਪ੍ਰਬੰਧਨ ਦੇ ਡਾਇਰੈਕਟੋਰੇਟ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਪੁਟੁਰਗੇ ਸ਼ਹਿਰ ਵਿੱਚ ਕੇਂਦਰਿਤ ਸੀ ਅਤੇ ਇਹ ਸਥਾਨਕ ਸਮੇਂ ਅਨੁਸਾਰ ਸਵੇਰੇ 11: 27 ਵਜੇ ਆਇਆ ਸੀ।

ਮਾਲਤੀਆ ਦੇ ਰਾਜਪਾਲ ਆਯਦੀਨ ਬਾਰਸ ਨੇ ਸਰਕਾਰੀ ਸਮਾਚਾਰ ਏਜੰਸੀ ਅਨਾਦੋਲੂ ਨੂੰ ਦੱਸਿਆ ਕਿ ਉਨ੍ਹਾਂ ਦੇ ਦਫ਼ਤਰ ਨੂੰ ਕਿਸੇ ਨੁਕਸਾਨ ਜਾਂ ਜਾਨੀ ਨੁਕਸਾਨ ਬਾਰੇ ਕੋਈ ਨਕਾਰਾਤਮਕ ਰਿਪੋਰਟਾਂ ਨਹੀਂ ਮਿਲੀ ਹੈ।

ਏਜੰਸੀ ਨੇ ਆਪਣੀ ਖ਼ਬਰ ਵਿੱਚ ਦੱਸਿਆ ਹੈ ਕਿ ਭੂਚਾਲ ਆਉਣ 'ਤੇ ਕਈ ਲੋਕ ਘਬਰਾਹਟ ਵਿੱਚ ਆਪਣੇ ਘਰਾਂ ਜਾਂ ਕੰਮ ਦੇ ਸਥਾਨਾਂ ਤੋਂ ਬਾਹਰ ਆ ਗਏ ਸਨ।

ਮਹੱਤਵਪੂਰਣ ਗੱਲ ਹੈ ਕਿ 1999 ਵਿੱਚ, ਤੁਰਕੀ ਦੇ ਉੱਤਰ ਪੱਛਮੀ ਖੇਤਰ ਵਿੱਚ ਇਕ ਸ਼ਕਤੀਸ਼ਾਲੀ ਭੂਚਾਲ ਵਿੱਚ 17 ਹਜ਼ਾਰ ਲੋਕਾਂ ਦੀ ਮੌਤ ਹੋ ਗਈ ਸੀ।

ABOUT THE AUTHOR

...view details