ਪੰਜਾਬ

punjab

ETV Bharat / international

ਫਿਲੀਪੀਨਜ਼ ਵਿੱਚ ਕੋਤਾਬੇਤਾ ਵਿੱਚ 6.4 ਦੀ ਤੀਬਰਤਾ ਨਾਲ ਮਹਿਸੂਸ ਕੀਤੇ ਭੂਚਾਲ ਦੇ ਝਟਕੇ

ਐਤਵਾਰ ਨੂੰ ਫਿਲਪੀਨਜ਼ ਵਿੱਚ ਜ਼ੋਰਦਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 6.4 ਸੀ। ਫਿਲਪੀਨਜ਼ ਇੰਸਟੀਚਿਉਟ ਆਫ ਸੀਸਮੋਲੋਜੀ ਐਂਡ ਵੋਲਕਨੋਲੋਜੀ (ਫਿਵੋਲਕਸ) ਨੇ ਦੱਸਿਆ ਕਿ ਭੂਚਾਲ ਅੱਧੀ ਰਾਤ ਤੋਂ ਤੁਰੰਤ ਬਾਅਦ ਸਵੇਰੇ 1.08 ਵਜੇ ਆਇਆ ਸੀ। ਇਸ ਦਾ ਕੇਂਦਰ ਕੋਤਾਬੇਤਾ ਸ਼ਹਿਰ ਤੋਂ ਲਗਭਗ 13 ਕਿਲੋਮੀਟਰ ਦੱਖਣ ਪੂਰਬ ਵਿੱਚ 543 ਕਿਲੋਮੀਟਰ ਦੀ ਡੂੰਘਾਈ ਉੱਤੇ ਸੀ।

earthquake in philippines
earthquake in philippines

By

Published : Aug 2, 2020, 1:57 PM IST

ਮਨੀਲਾ: ਐਤਵਾਰ ਨੂੰ ਦੱਖਣੀ ਫਿਲਪੀਨਜ਼ ਦਾ ਮਗੁਇੰਦਾਨਾਓ ਪ੍ਰਾਂਤ ਵਿੱਚ 6.4 ਦੀ ਤੀਬਰਤਾ ਨਾਲ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਫਿਲਪੀਨ ਇੰਸਟੀਚਿਉਟ ਆਫ ਸੀਜ਼ਮੋਲੋਜੀ ਐਂਡ ਵੋਲਕਨੋਲੋਜੀ (ਫਿਵੋਲਕਸ) ਨੇ ਦੱਸਿਆ ਕਿ ਭੂਚਾਲ ਰਾਤ ਦੇ 1.08 ਵਜੇ ਆਇਆ ਸੀ। ਇਸ ਦਾ ਕੇਂਦਰ ਕੋਟਾਬਾਟੋ ਸ਼ਹਿਰ ਤੋਂ ਲਗਭਗ 13 ਕਿਲੋਮੀਟਰ ਦੱਖਣ-ਪੂਰਬ ਵਿੱਚ, 543 ਕਿਲੋਮੀਟਰ ਦੀ ਡੂੰਘਾਈ ਉੱਤੇ ਸੀ।

ਫਿਵੋਲਕਸ ਨੇ ਕਿਹਾ ਕਿ ਭੂਚਾਲ ਦੇ ਝਟਕੇ ਸਰਾਗਾਨੀ ਪ੍ਰਾਂਤ ਦੇ ਅਲਾਬੇਲ, ਕੀਯਾਂਬਾ ਅਤੇ ਮਾਲੁੰਗਨ, ਦੱਖਣੀ ਕੋਟਾਬਾਟੋ ਪ੍ਰਾਂਤ ਵਿੱਚ ਤੂਪੀ, ਜਨਰਲ ਸੈਂਟੋਸ ਸਿਟੀ ਅਤੇ ਕੋਰੋਨਾਡਲ ਸ਼ਹਿਰ ਵਿੱਚ ਵੀ ਮਹਿਸੂਸ ਕੀਤੇ ਗਏ ਹਨ।

ਸੰਸਥਾ ਨੇ ਕਿਹਾ ਕਿ ਭੂਚਾਲ ਤੋਂ ਬਾਅਦ ਵੀ ਝਟਕੇ ਲੱਗ ਸਕਦੇ ਹਨ ਪਰ ਇਸ ਨਾਲ ਨੁਕਸਾਨ ਨਹੀਂ ਹੋਵੇਗਾ। ਫਿਲੀਪੀਨਜ਼ ਦੀ ਭੂਗੋਲਿਕ ਸਥਿਤੀ 'ਰਿੰਗ ਆਫ ਫਾਇਰ' ਦੇ ਨਾਲ ਫਿਲਪੀਨਜ਼ ਦੀ ਭੂਗੋਲਿਕ ਸਥਿਤੀ ਦੇ ਕਾਰਨ ਇੱਥੇ ਅਕਸਰ ਭੂਚਾਲ ਦੀਆਂ ਗਤੀਵਿਧੀਆਂ ਹੁੰਦੀਆਂ ਹਨ।

ਇਹ ਵੀ ਪੜ੍ਹੋ:ਅਬੂ ਧਾਬੀ 'ਚ ਅਰਬ ਦੇ ਪਹਿਲੇ ਪ੍ਰਮਾਣੂ ਊਰਜਾ ਪਲਾਂਟ ਦਾ ਸੰਚਾਲਨ ਸ਼ੁਰੂ

ABOUT THE AUTHOR

...view details