ਨਵੀਂ ਦਿੱਲੀ: ਅਲਾਸਕਾ ਦੇ ਪ੍ਰਿੰਸ ਵਿਲੀਅਮ ਸਾਊਂਡ ਖੇਤਰ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਭੂਚਾਲ ਦਾ ਕੇਂਦਰ ਜ਼ਮੀਨ ਤੋਂ 33 ਕਿਲੋਮੀਟਰ ਦੀ ਗਹਿਰਾਈ 'ਤੇ ਮਾਪਿਆ ਗਿਆ। ਭੂਚਾਲ ਦੇ ਇਨ੍ਹਾਂ ਝਟਕਿਆਂ ਨਾਲ ਲੋਕਾਂ 'ਚ ਹਫ਼ੜਾ-ਦਫ਼ੜੀ ਮਚ ਗਈ।
ਅਲਾਸਕਾ ਦੇ ਪ੍ਰਿੰਸ ਵਿਲੀਅਮ ਸਾਊਂਡ 'ਚ ਭੂਚਾਲ ਦੇ ਝਟਕੇ - earthquake hits in alaska
ਅਲਾਸਕਾ ਦੇ ਪ੍ਰਿੰਸ ਵਿਲੀਅਮ ਸਾਊਂਡ ਖੇਤਰ 'ਚ ਭੂਚਾਲ ਦੇ ਝਟਕੇ ਲੱਗੇ ਹਨ ਜਿਸ ਕਾਰਨ ਲੋਕਾਂ 'ਚ ਸਹਿਮ ਦਾ ਮਾਹੌਲ ਹੈ।
ਫ਼ਾਈਲ ਫ਼ੋਟੋ।
ਅਲਾਸਕਾ ਭੂਚਾਲ ਕੇਂਦਰ ਨੇ ਦੱਸਿਆ ਕਿ ਵਾਲਦੇਜ ਤੋਂ ਲਗਭਗ 39 ਕਿਲੋਮੀਟਰ ਦੂਰ ਉੱਤਰ ਪੱਛਮ 'ਚ ਐਤਵਾਰ ਨੂੰ ਲਗਭਗ 11:48 ਤੇ 3.0 ਦੀ ਤੀਬਰਤਾ ਦਾ ਭੂਚਾਲ ਆਇਆ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਨਿੱਚਰਵਾਰ ਨੂੰ ਵੀ ਅਲਾਸਕਾ ਦੇ ਕੁੱਝ ਖੇਤਰਾਂ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ।