ਰਿਆਦ (ਸਾਊਦੀ ਅਰਬ): ਦੱਖਣ-ਪੱਛਮੀ ਸਾਊਦੀ ਅਰਬ ਦੇ ਆਭਾ ਹਵਾਈ ਅੱਡੇ 'ਤੇ ਇੱਕ ਡਰੋਨ ਨੇ ਹਮਲਾ ਕੀਤਾ, ਇਸ ਹਮਲੇ ਵਿੱਚ ਅੱਠ ਲੋਕ ਜ਼ਖ਼ਮੀ ਹੋ ਗਏ ਹਨ। ਆਭਾ ਹਵਾਈ ਅੱਡੇ 'ਤੇ ਪਿਛਲੇ 24 ਘੰਟਿਆਂ ‘ਚ ਇਹ ਦੂਜਾ ਹਮਲਾ ਹੈ। ਪਹਿਲੇ ਹਮਲੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਅਜੇ ਤਕ ਕਿਸੇ ਨੇ ਵੀ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਸਾਊਦੀ ਸਟੇਟ ਟੀਵੀ ਨੇ ਦੱਸਿਆ, ਕਿ ਡਰੋਨ ਹਮਲੇ ਵਿੱਚ ਇੱਕ ਜਹਾਜ਼ ਨੂੰ ਵੀ ਨੁਕਸਾਨ ਪਹੁੰਚਿਆ ਹੈ।
ਸਪੂਟਨਿਕ ਦੀ ਰਿਪੋਰਟ ਦੇ ਅਨੁਸਾਰ, ਸਾਊਦੀ ਅਰਬ ਨਾਲ ਸਬੰਧਤ ਟਿਕਾਣਿਆਂ 'ਤੇ ਹੂਤੀ ਫੌਜੀ ਅਧਿਕਾਰੀਆਂ ਨੇ ਵਾਰ-ਵਾਰ ਡਰੋਨ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ। ਸਾਊਦੀ ਇਲਾਕਾ ਪਿਛਲੇ ਕਈ ਮਹੀਨਿਆਂ ਤੋਂ ਹੂਤੀ ਵਿਦਰੋਹੀਆਂ ਦਾ ਨਿਸ਼ਾਨਾ ਬਣਿਆ ਹੋਇਆ ਹੈ, ਸਰਕਾਰੀ ਬਲਾਂ ਅਤੇ ਵਿਦਰੋਹੀਆਂ ਵਿਚਕਾਰ ਅੰਦਰੂਨੀ ਟਕਰਾਅ ਜਾਰੀ ਹੈ।