ਪੰਜਾਬ

punjab

ETV Bharat / international

Delta Variant In Pakistan:ਪਾਕਿਸਤਾਨ 'ਚ ਕੋਰੋਨਾ ਡੇਲਟਾ ਵੇਰੀਐਂਟ ਦਾ ਕਹਿਰ ਸ਼ੁਰੂ - ਕੋਰੋਨਾ ਵਾਇਰਸ

ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿਚ ਕੋਰੋਨਾ ਵਾਇਰਸ (Corona virus) ਦੇ ਡੈਲਟਾ ਵੇਰੀਐਂਟ ਨੇ ਤਬਾਹੀ ਮਚਾਉਣਾ ਸ਼ੁਰੂ ਕਰ ਦਿੱਤਾ ਹੈ। ਡਾਕਟਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਲੋਕ ਸਾਵਧਾਨੀ ਨਾ ਵਰਤਣ ਤਾਂ ਸਥਿਤੀ ਬਹੁਤ ਗੰਭੀਰ ਬਣ ਸਕਦੀ ਹੈ।

Delta Variant In Pakistan:ਪਾਕਿਸਤਾਨ 'ਚ ਕੋਰੋਨਾ ਡੇਲਟਾ ਵੇਰੀਐਂਟ ਦਾ ਕਹਿਰ ਸ਼ੁਰੂ
Delta Variant In Pakistan:ਪਾਕਿਸਤਾਨ 'ਚ ਕੋਰੋਨਾ ਡੇਲਟਾ ਵੇਰੀਐਂਟ ਦਾ ਕਹਿਰ ਸ਼ੁਰੂ

By

Published : Jul 21, 2021, 6:34 PM IST

ਚੰਡੀਗੜ੍ਹ: ਭਾਰਤ ਵਿਚ ਤਬਾਹੀ ਮਚਾਉਣ ਤੋਂ ਬਾਅਦ ਹੁਣ ਕੋਰੋਨਾ ਵਾਇਰਸ (Corona virus) ਦਾ ਘਾਤਕ ਡੇਲਟਾ ਵੇਰੀਐਂਟ ਪਾਕਿਸਤਾਨ ਪਹੁੰਚ ਗਿਆ ਹੈ ਅਤੇ ਬਹੁਤ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ।ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿਚ ਪ੍ਰਾਈਵੇਟ ਹਸਪਤਾਲ ਭਰ ਗਿਆ ਹੈ ਅਤੇ ਮਰੀਜ਼ਾਂ ਨੂੰ ਵਾਪਸ ਭੇਜਿਆ ਗਿਆ ਹੈ।ਪਾਕਿਸਤਾਨ ਦੇ ਸਿੰਧ ਪ੍ਰਂਤ ਦੀ ਸਰਕਾਰ ਨੇ ਕਿਹਾ ਹੈ ਕਿ ਕਰਾਚੀ ਸ਼ਹਿਰ ਵਿਚ ਕੋਰੋਨਾ ਵਾਇਰਸ ਕਾਰਨ ਹਾਲਾਤ ਬੇਹੱਦ ਖਰਾਬ ਹੈ।

ਸਿੰਧ ਦੀ ਰਾਜਧਾਨੀ ਕਰਾਚੀ ਵਿਚ ਕੋਰੋਨਾ ਦੇ ਪਾਜੀਟਿਵ ਹੋਣ ਦੀ ਦਰ 25.7 ਫੀਸਦੀ ਪਹੁੰਚ ਗਈ ਹੈ ਜੋ ਪਾਕਿਸਤਾਨ ਦੇ ਕੁੱਲ 5.25 ਫੀਸਦੀ ਪੰਜ ਗੁਣਾ ਹੈ।ਡਾਕਟਰ ਕੈਸਰ ਸੱਜਾਦ ਨੇ ਕਿਹਾ ਹੈ ਕਿ ਪ੍ਰਾਈਵੇਟ ਹੀ ਨਹੀਂ ਸਰਕਾਰੀ ਹਸਪਤਾਲਾਂ ਨੂੰ ਵੀ ਹਾਲਤ ਬਹੁਤ ਖਰਾਬ ਹੈ।

ਪਾਕਿਸਤਾਨ ਨੇ ਕਸ਼ਮੀਰ ਵਿਚ ਚੋਣ ਨੂੰ ਲੈ ਕੇ ਚਿਤਾਵਨੀ

ਸਜਾਦ ਨੇ ਕਿਹਾ ਹੈ ਕਿ ਅੱਲ੍ਹਾ ਸਾਡੇ ਉਤੇ ਦਿਆ ਕਰੇ , ਲੋਕ ਮਹਾਂਮਾਰੀ ਦੀ ਗੰਭੀਰਤਾ ਨਾਲ ਨਹੀਂ ਲੈ ਰਹੇ।ਈਦ ਮੌਕੇ ਉਤੇ ਗੈਰ ਜ਼ਿੰਮੇਦਾਰ ਰੱਵਾਈਆ ਚੀਜਾਂ ਨੂੰ ਬਹੁਤ ਜ਼ਿਆਦਾ ਖਰਾਬ ਕਰ ਰਿਹਾ ਹੈ।ਉਨ੍ਹਾਂ ਨੇ ਦੱਸਿਆ ਹੈ ਕਿ 92.2 ਫੀਸਦੀ ਡੇਲਟਾ ਵੇਰੀਐਂਟ ਦੇ ਮਰੀਜ਼ ਸਾਹਮਣੇ ਆ ਰਹੇ ਹਨ।

ਡਾਕਟਰ ਸੀਮਿਨ ਜਮਾਲੀ ਦਾ ਕਹਿਣਾ ਹੈ ਕਿ 90 ਵਿਚੋਂ 77 ਬੈੱਡ ਭਰ ਗਏ ਹਨ।ਡਾਕਟਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਪਾਕਿਸਤਾਨ ਦੇ ਅਧਿਕਾਰਿਤ ਖੇਤਰ ਵਿਚ ਕਸ਼ਮੀਰ ਵਿਚ ਚੋਣ ਨੂੰ ਰੋਕਣਾ ਚਾਹੀਦਾ ਹੈ।਼

ਇਹ ਵੀ ਪੜੋ:ਫਰੀਦਕੋਟ ‘ਚ ਮੁਸਲਿਮ ਭਾਈਚਾਰੇ ਨੇ ਮਨਾਈ ਈਦ

ABOUT THE AUTHOR

...view details