ਪੰਜਾਬ

punjab

ETV Bharat / international

ਅਫਗਾਨਿਸਤਾਨ ਤੋਂ ਅਮਰੀਕੀ ਫੌਜੀਆਂ ਦੀ ਕਟੌਤੀ ਦਾ ਫੈਸਲਾ ਇੱਕ ਜਲਦਬਾਜ਼ੀ: ਅਬਦੁੱਲਾ - US troops from Afghanistan

ਅਫਗਾਨਿਸਤਾਨ ਦੇ ਮੁੱਖ ਸ਼ਾਂਤੀ ਰਾਜਦੂਤ ਅਬਦੁੱਲਾ ਨੇ ਕਤਰ ਵਿੱਚ ਅਫਗਾਨਿਸਤਾਨ ਦੀ ਸਰਕਾਰ ਅਤੇ ਤਾਲਿਬਾਨ ਵਿਚਾਲੇ ਚੱਲ ਰਹੀ ਗੱਲਬਾਤ ਵਿੱਚ ਤੁਰਕੀ ਦਾ ਸਮਰਥਨ ਮੰਗਿਆ। ਗੱਲਬਾਤ ਰਾਹੀ ਕਈ ਦਹਾਕਿਆਂ ਤੋਂ ਚੱਲੇ ਆ ਰਹੇ ਘਰੇਲੂ ਯੁੱਧ ਨੂੰ ਖ਼ਤਮ ਕਰਨ ਦੇ ਯਤਨ ਕੀਤੇ ਜਾ ਰਹੇ ਹਨ।

ਅਫਗਾਨਿਸਤਾਨ ਤੋਂ ਅਮਰੀਕੀ ਫੌਜ ਵਾਪਸ ਲੈਣ ਦਾ ਫੈਸਲਾ ਇੱਕ ਜਲਦਬਾਜ਼ੀ: ਅਬਦੁੱਲਾ
ਅਫਗਾਨਿਸਤਾਨ ਤੋਂ ਅਮਰੀਕੀ ਫੌਜ ਵਾਪਸ ਲੈਣ ਦਾ ਫੈਸਲਾ ਇੱਕ ਜਲਦਬਾਜ਼ੀ: ਅਬਦੁੱਲਾ

By

Published : Nov 22, 2020, 8:25 AM IST

ਅੰਕਾਰਾ (ਤੁਰਕੀ): ਅਫਗਾਨਿਸਤਾਨ ਦੇ ਮੁੱਖ ਸ਼ਾਂਤੀ ਰਾਜਦੂਤ ਅਬਦੁੱਲਾ ਨੇ ਸ਼ਨੀਵਾਰ ਨੂੰ ਕਿਹਾ ਕਿ ਅਫਗਾਨਿਸਤਾਨ ਤੋਂ ਫੌਜ ਦੀ ਵਾਪਸੀ ਨੂੰ ਲੈ ਕੇ ਅਮਰੀਕਾ ਦਾ ਫੈਸਲਾ ਕਾਫ਼ੀ ਜਲਦੀ 'ਚ ਲਿਆ ਗਿਆ ਹੈ, ਕਿਉਂਕਿ ਇਹ ਦੇਸ਼ ਹੁਣ ਵੀ ਜਾਰੀ ਟਕਰਾਅ ਵਿਚਾਲੇ ਸ਼ਾਂਤੀ ਤੇ ਸੁਰੱਖਿਆ ਹਾਸਲ ਕਰਨ ਲਈ ਸੰਘਰਸ਼ ਕਰ ਰਹੇ ਹਨ।

ਅਬਦੁੱਲਾ ਨੇ ਇੱਕ ਇੰਟਰਵਿਊ ਵਿੱਚ ਉਨ੍ਹਾਂ ਖ਼ਬਰਾਂ ਨੂੰ ਵੀ ਬਹੁਤ ਹੈਰਾਨ ਕਰਨ ਵਾਲਾ ਕਰਾਰ ਦਿੱਤਾ ਹੈ ਕਿ ਆਸਟ੍ਰੇਲੀਆਈ ਫੌਜੀਆਂ ਨੂੰ ਕਥਿਤ ਤੌਰ 'ਤੇ 39 ਅਫਗਾਨ ਕੈਦੀਆਂ ਦੀ ਗੈਰਕਾਨੂਨੀ ਤਰੀਕੇ ਨਾਲ ਕਤਲ ਕਰਨ ਦੇ ਸਬੂਤ ਸਾਹਮਣੇ ਆਏ ਹਨ।

ਉਨ੍ਹਾਂ ਨੇ ਆਸਟ੍ਰੇਲੀਆਈ ਅਧਿਕਾਰੀਆਂ ਦੇ ਦੋਸ਼ੀਆਂ ਨੂੰ ਕਾਨੂੰਨ ਦੇ ਦਾਅਰੇ 'ਚ ਲਿਆਉਣ ਦੇ ਫੈਸਲੇ ਦਾ ਵੀ ਸਵਾਗਤ ਕੀਤਾ ਹੈ।

ਅਬਦੁੱਲਾ ਨੇ ਕਤਰ ਵਿੱਚ ਅਫਗਾਨਿਸਤਾਨ ਦੀ ਸਰਕਾਰ ਅਤੇ ਤਾਲਿਬਾਨ ਵਿਚਾਲੇ ਚੱਲ ਰਹੀ ਗੱਲਬਾਤ ਵਿੱਚ ਤੁਰਕੀ ਦਾ ਸਮਰਥਨ ਮੰਗਿਆ। ਗੱਲਬਾਤ ਰਾਹੀ ਕਈ ਦਹਾਕਿਆਂ ਤੋਂ ਚੱਲੇ ਆ ਰਹੇ ਘਰੇਲੂ ਯੁੱਧ ਨੂੰ ਖ਼ਤਮ ਕਰਨ ਦੇ ਯਤਨ ਕੀਤੇ ਜਾ ਰਹੇ ਹਨ।

ਅਮਰੀਕਾ ਦੇ ਅਫਗਾਨਿਸਤਾਨ ਤੋਂ ਆਪਣੀਆਂ ਫੌਜਾਂ ਦੀ ਗਿਣਤੀ ਨੂੰ ਇਸ ਹਫ਼ਤੇ 4500 ਤੋਂ ਘਟਾ ਕੇ 2500 ਕਰਨ ਦੇ ਫੈਸਲੇ 'ਤੇ ਅਬਦੁੱਲਾ ਨੇ ਕਿਹਾ ਕਿ ਇਹ ਅਮਰੀਕੀ ਪ੍ਰਸ਼ਾਸਨ ਦਾ ਫੈਸਲਾ ਹੈ ਅਤੇ ਅਸੀਂ ਇਸ ਦਾ ਸਤਿਕਾਰ ਕਰਦੇ ਹਾਂ। ਉਨ੍ਹਾਂ ਕਿਹਾ ਕਿ ਸਾਡੀ ਪ੍ਰਾਥਮਿਕਤਾ ਇਹ ਸੀ ਕਿ ਅਜਿਹਾ ਹੋਣਾ ਚਾਹੀਦਾ ਸੀ ਜਦੋਂ ਸਥਿਤੀ ਵਿੱਚ ਸੁਧਾਰ ਹੁੰਦਾ।

ਕਾਰਜਕਾਰੀ ਅਮਰੀਕੀ ਰੱਖਿਆ ਮੰਤਰੀ ਕ੍ਰਿਸਟੋਫਰ ਮਿੱਲਰ ਨੇ ਐਲਾਨ ਕੀਤਾ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਅਮਰੀਕੀ ਫੌਜਾਂ ਨੂੰ ਵਾਪਸ ਘਰ ਲਿਆਉਣ ਦੇ ਸੰਕਲਪ ਦੇ ਹਿੱਸੇ ਵਜੋਂ ਜਨਵਰੀ ਦੇ ਅੱਧ ਤੱਕ ਇਰਾਕ ਅਤੇ ਅਫਗਾਨਿਸਤਾਨ ਵਿੱਚ ਆਪਣੀ ਫੌਜੀਆਂ ਦੀ ਗਿਣਤੀ 'ਚ ਕਟੌਤੀ ਕਰ ਦੇਵੇਗਾ।

ABOUT THE AUTHOR

...view details