ਇਸਲਾਮਾਬਾਦ: ਅੱਜ ਸਵੇਰ ਦੀ ਅਜ਼ਾਨ ਮਗਰੋਂ ਪਾਕਿਸਤਾਨ ਦੇ ਕੁਏਟਾ ਚ ਪੈਂਦੇ ਕਛਲਾਕ ਇਲਾਕੇ ਦੇ ਮਦਰੱਸੇ ਵਿੱਚ ਬੰਬ ਧਮਾਕਾ ਹੋਇਆ ਜਿਸ ਵਿੱਚ ਪੰਜ ਜਾਣੇ ਮਾਰੇ ਗਏ ਅਤੇ ਦਰਜਨ ਤੋਂ ਵਧੇਰੇ ਜ਼ਖ਼ਮੀ ਹੋਏ। ਜ਼ਖਮੀਆਂ ਨੂੰ ਕੁਏਟਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਪਾਕਿਸਤਾਨ ਦੇ ਕੁਏਟਾ ਸਥਿਤ ਮਦਰੱਸੇ 'ਚ ਬੰਬ ਧਮਾਕਾ, 5 ਮੌਤਾਂ - bomb blast in pakistan
ਪਾਕਿਸਤਾਨ ਦੇ ਕੁਏਟਾ 'ਚ ਪੈਂਦੇ ਕਛਲਾਕ ਇਲਾਕੇ ਦੇ ਮਦਰੱਸੇ ਵਿੱਚ ਹੋਏ ਬੰਬ ਧਮਾਕੇ ਦੌਰਾਨ ਪੰਜ ਜਣੇ ਮਾਰੇ ਗਏ ਅਤੇ ਦਰਜਨ ਤੋਂ ਵਧੇਰੇ ਜ਼ਖ਼ਮੀ ਹੋਏ ਹਨ।
ਫ਼ੋਟੋ
ਇਹ ਵੀ ਪੜ੍ਹੋ: ਮਹਿਬੂਬਾ ਮੁਫ਼ਤੀ ਦੀ ਧੀ ਨੇ ਕੇਂਦਰ ਨੂੰ ਲਿਖੀ ਚਿੱਠੀ, ਕਸ਼ਮੀਰੀਆਂ ਨੂੰ ਬਣਾਇਆ ਜਾਨਵਰ
ਸਥਾਨਕ ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਧਮਾਕਾ ਆਈ ਈ ਡੀ ਨਾਲ ਕੀਤਾ ਗਿਆ ਜੋ ਕਿ ਮਦਰੱਸੇ ਸਥਿਤ ਮੰਚ ਹੇਠਾਂ ਰੱਖਿਆ ਗਿਆ ਸੀ। ਬੀਤੇ ਚਾਰ ਹਫ਼ਤਿਆਂ ਦੌਰਾਨ ਕੁਏਟਾ ਵਿੱਚ ਇਹ ਚੌਥਾ ਬੰਬ ਧਮਾਕਾ ਹੈ। ਪਿਛਲੇ ਮਹੀਨੇ 23 ਅਤੇ 30 ਜੁਲਾਈ ਨੂੰ ਵੀ ਕੁਏਟਾ ਦੇ ਪੂਰਬੀ ਹਿੱਸੇ ਅਤੇ ਪੁਲਸ ਸਟੇਸ਼ਨ ਨੇੜੇ ਬੰਬ ਧਮਾਕਿਆਂ ਦੌਰਾਨ 08 ਸ਼ਖ਼ਸ ਮਾਰੇ ਗਏ ਅਤੇ 48 ਜ਼ਖ਼ਮੀ ਹੋਏ।