ਦੇਸ਼ ਵਿੱਚ ਨਹੀਂ ਹੈ ਦਾਊਦ ਇਬਰਾਹਿਮ: ਪਾਕਿ
ਮੁੰਬਈ ਬੰਬ ਧਮਾਕੇ ਦਾ ਮਾਸਟਰਮਾਈਡ ਦਾਊਦ ਇਬਰਾਹਿਮ ਦੇ ਬਾਰੇ ਪਾਕਿ ਵਿਦੇਸ਼ ਦਫ਼ਤਰ ਨੇ ਦਾਅਵਾ ਕੀਤਾ ਹੈ ਕਿ ਦਾਊਦ ਪਾਕਿਸਤਾਨ 'ਚ ਨਹੀ ਹੈ। ਇਸ ਹਫ਼ਤੇ ਲੰਡਨ ਦੀ ਅਦਾਲਤ 'ਚ ਅਮਰੀਕਾ ਜਾਂਚ ਏਜੰਸੀ ਨੇ ਦਾਅਵਾ ਕੀਤਾ ਸੀ ਕਿ ਦਾਊਦ ਕਰਾਚੀ 'ਚ ਰਹਿ ਰਿਹਾ ਹੈ।
ਨਵੀ ਦਿੱਲੀ: ਪਾਕਿ ਵਿਦੇਸ਼ ਦਫ਼ਤਰ ਨੇ ਕਿਹਾ ਕਿ ਅੰਡਰਵਰਲਡ ਅੱਤਵਾਦੀ ਦਾਊਦ ਇਬਰਾਹਿਮ ਪਾਕਿਸਤਾਨ 'ਚ ਨਹੀਂ ਹੈ। ਇੱਕ ਦਿਨ ਪਹਿਲਾ ਹੀ ਬ੍ਰਿਟੇਨ ਦੀ ਅਦਾਲਤ ਨੇ ਦੱਸਿਆ ਗਿਆ ਹੈ ਕਿ 1993 ਮੁੰਬਾਈ ਬੰਬ ਧਮਾਕੇ ਦੇ ਮਾਮਲੇ 'ਚ ਲੋੜੀਂਦਾ ਗੈਂਗਸਟਰ ਇਸ ਸਮੇਂ ਪਾਕਿਸਤਾਨ 'ਚ ਰਹਿ ਰਿਹਾ ਹੈ। ਵਿਦੇਸ਼ ਦਫ਼ਤਰ ਦੇ ਬੁਲਾਰੇ ਮੁਹੰਮਦ ਫ਼ੈਸਲ ਨੇ ਪ੍ਰੈਸ ਕਾਨਫ਼ਰੰਸ 'ਚ ਦੱਸਿਆ ਕਿ ਦਾਊਦ ਪਾਕਿਸਤਾਨ 'ਚ ਨਹੀ ਹੈ।
ਡੀ-ਕੰਪਨੀ ਦੇ ਮੈਂਬਰ ਜਾਬਿਰ ਮੋਤੀ ਨੇ ਹਵਾਲਗੀ ਮੁਕੱਦਮੇ ਦੌਰਾਨ ਲੰਡਨ ਦੀ ਅਦਾਲਤ ਨੂੰ ਦੱਸਿਆ ਸੀ ਕਿ ਦਾਊਦ ਇਸ ਸਮੇਂ ਪਾਕਿਸਤਾਨ 'ਚ ਹੈ।
1993 'ਚ ਮੁੰਬਾਈ 'ਚ ਹੋਏ ਲੜੀਵਾਰ ਬੰਬ ਧਮਾਕਿਆਂ 'ਚ 200 ਲੇਕ ਮਾਰੇ ਗਏ ਸਨ ਜਿਸ ਤੋਂ ਬਾਅਦ ਦਾਊਦ ਅਤੇ ਉਸਦਾ ਭਰਾ ਅਨੀਸ ਇਬਰਾਹਿਮ 1993 ਤੋਂ ਬਾਅਦ ਭਾਰਤ ਚੋ ਫ਼ਰਾਰ ਹਨ।
ਅਮਰੀਕਾ ਦੇ ਮੁਤਾਬਿਕ ਦਾਊਦ ਅੱਤਵਾਦੀ ਸੰਗਠਨ ਦੇ ਅਲਕਾਇਦਾ ਨਾਲ ਕਰੀਬੀ ਸੰਬੰਧ ਸਨ ਇਸ ਲਈ ਅਮਰੀਕਾ ਨੇ ਉਸ ਨੂੰ ਵਿਸ਼ਵ ਅੱਤਵਾਦੀ ਘੋਸ਼ਿਤ ਕੀਤਾ ਸੀ।