ਪੰਜਾਬ

punjab

ETV Bharat / international

ਭਾਰਤੀ ਮੂਲ ਦੇ ਡੇਵ ਸ਼ਰਮਾ ਨੇ ਆਸਟ੍ਰੇਲੀਆ 'ਚ ਮੈਂਬਰ ਪਾਰਲੀਮੈਂਟ ਬਣ ਕੇ ਰਚਿਆ ਇਤਿਹਾਸ - wentwoth

ਲਿਬਰਲ ਉਮੀਦਵਾਰ ਡੇਵ ਸ਼ਰਮਾ ਨੇ ਆਸਟ੍ਰੇਲੀਆ ਦੀ ਪਾਰਲੀਮੈਂਟ ਵਿੱਚ ਪਹਿਲੇ ਭਾਰਤੀ ਮੂਲ ਦੇ ਮੈਂਬਰ ਪਾਰਲੀਮੈਂਟ ਬਣ ਕੇ ਇਤਿਹਾਸ ਰਚਿਆ।

ਟਵਿੱਟਰ

By

Published : May 22, 2019, 10:22 AM IST

ਮੈਲਬਰਨ: ਲਿਬਰਲ ਉਮੀਦਵਾਰ ਅਤੇ ਇਜ਼ਰਾਈਲ ਵਿੱਚ ਆਸਟ੍ਰੇਲੀਆ ਦੇ ਸਾਬਕਾ ਰਾਜਦੂਤ ਡੇਵ ਸ਼ਰਮਾ ਨੇ ਆਸਟ੍ਰੇਲੀਆ ਦੀ ਪਾਰਲੀਮੈਂਟ ਵਿੱਚ ਪਹਿਲੇ ਭਾਰਤੀ ਮੂਲ ਦੇ ਮੈਂਬਰ ਪਾਰਲੀਮੈਂਟ ਬਣ ਕੇ ਇਤਿਹਾਸ ਰਚਿਆ ਹੈ।

ਜ਼ਿਕਰਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਦੀ ਖਾਲੀ ਹੋਈ ਵੈਨਟਵਰਥ ਸੀਟ ਤੋਂ ਡੇਵ ਸ਼ਰਮਾ ਨੇ ਆਪਣੇ ਵਿਰੋਧੀ ਡਾ. ਕੇਰੀਨ ਫੈਲਪਸ ਨੂੰ ਸਖ.ਤ ਮੁਕਾਬਲੇ ਦੇ ਵਿੱਚ ਹਰਾ ਕੇ ਇਹ ਮਾਣ ਪ੍ਰਾਪਤ ਕੀਤਾ ਹੈ।

ਡਾ. ਫੈਲਪਸ ਨੇ ਪਿਛਲੇ ਸਾਲ ਇਸੇ ਸੀਟ ‘ਤੇ ਹੋਈ ਉਪ-ਚੋਣ ਵਿੱਚ ਡੇਵ ਸ਼ਰਮਾ ਨੂੰ ਹਰਾਇਆ ਸੀ ਪਰ ਸਨਿੱਚਰਵਾਰ ਨੂੰ ਹੋਈਆਂ ਫੈਡਰਲ ਚੋਣਾਂ ਦੇ ਵਿੱਚ ਦੋਹਾਂ ਉਮੀਦਵਾਰਾਂ ਦੇ ਵਿਚਕਾਰ ਸਖ਼ਤ ਮੁਕਾਬਲਾ ਚੱਲ ਰਿਹਾ ਸੀ ਅਤੇ ਵੋਟਾਂ ਦੀ ਗਿਣਤੀ ਮੁਕੰਮਲ ਹੋਣ ਤੋਂ ਬਾਅਦ ਡਾ. ਫੈਲਪਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

ABOUT THE AUTHOR

...view details