ਢਾਕਾ: ਸੋਮਵਾਰ ਨੂੰ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਚੱਕਰਵਾਤ ਬੁਲਬੁਲ ਕਾਰਨ ਦੱਖਣੀ ਬੰਗਲਾਦੇਸ਼ ਵਿੱਚ ਦਰੱਖਤ ਡਿੱਗਣ, ਮਕਾਨ ਡਿੱਗਣ ਅਤੇ ਬਿਮਾਰ ਹੋਣ ਕਾਰਨ ਤਕਰੀਬਨ 13 ਲੋਕਾਂ ਦੀ ਮੌਤ ਹੋ ਗਈ। ਰਿਪੋਰਟ ਦੇ ਮੁਤਾਬਕ ਹੈਲਥ ਡਾਇਰੈਕਟੋਰੇਟ ਦੇ ਸਿਹਤ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਅਤੇ ਕੰਟਰੋਲ ਰੂਮ, ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਨੇ ਐਤਵਾਰ ਨੂੰ ਮ੍ਰਿਤਕਾਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਹੈ।
ਚੱਕਰਵਾਤ ਬੁਲਬੁਲ: ਬੰਗਲਾਦੇਸ਼ ਵਿੱਚ 13 ਲੋਕਾਂ ਦੀ ਮੌਤ - ਚੱਕਰਵਾਤ ਬੁਲਬੁਲ ਕਾਰਨ ਦੱਖਣੀ ਬੰਗਲਾਦੇਸ਼ ਵਿੱਚ 13 ਦੀ ਮੌਤ
ਸੋਮਵਾਰ ਨੂੰ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਚੱਕਰਵਾਤ ਬੁਲਬੁਲ ਕਾਰਨ ਦੱਖਣੀ ਬੰਗਲਾਦੇਸ਼ ਵਿੱਚ ਦਰੱਖਤ ਡਿੱਗਣ, ਮਕਾਨ ਡਿੱਗਣ ਅਤੇ ਬਿਮਾਰ ਹੋਣ ਕਾਰਨ ਤਕਰੀਬਨ 13 ਲੋਕਾਂ ਦੀ ਮੌਤ ਹੋ ਗਈ।
ਤੂਫਾਨ ਨਾਲ ਖੁਲਣਾ, ਬਰਗੁਨਾ ਅਤੇ ਗੋਪਾਲਗੰਜ ਜ਼ਿਲ੍ਹਿਆਂ ਵਿੱਚ ਦੋ-ਦੋ ਮੌਤਾਂ ਅਤੇ ਪਟੂਆਖਲੀ, ਭੋਲਾ, ਸ਼ਰੀਅਤਪੁਰ, ਪਿਰੋਜਪੁਰ, ਮਦਾਰੀਪੁਰ, ਬਰੀਸਲ ਅਤੇ ਬਘਰਹਾਟ ਵਿੱਚ ਇੱਕ-ਇੱਕ ਦੀ ਮੌਤ ਹੋਈ। ਨਾਲ ਹੀ ਬਰਗੁਨਾ ਅਤੇ ਭੋਲਾ ਵਿੱਚ ਤੂਫਾਨ ਦੀ ਚਿਤਾਵਨੀ ਦੇ ਬਾਅਦ ਸਮੁੰਦਰ ਵਿੱਚ ਗਏ 28 ਮਛੇਰੇ ਲਾਪਤਾ ਹਨ।
ਆਪਦਾ ਪ੍ਰਬੰਧਨ ਰਾਜ ਮੰਤਰੀ ਅਨਮੂਰ ਰਹਿਮਾਨ ਦੇ ਮੁਤਾਬਕ, ਤੂਫਾਨ ਨੇ ਦੇਸ਼ ਦੇ ਦੱਖਣ-ਪੱਛਮੀ ਤੱਟਵਰਤੀ ਜ਼ਿਲ੍ਹਿਆਂ ਵਿੱਚ ਲਗਭਗ 5000 ਘਰਾਂ ਨੂੰ ਨੁਕਸਾਨ ਪਹੁੰਚਾਇਆ ਹੈ। ਹਾਲਾਂਕਿ, ਉਨ੍ਹਾਂ ਭਾਰੀ ਨੁਕਸਾਨ ਹੋਣ ਦੀ ਗੱਲ ਤੋਂ ਕਰ ਦਿੱਤਾ। ਉਨ੍ਹਾਂ ਕਿਹਾ ਕਿ “ਅਸੀਂ ਬਹੁਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ਵਿੱਚ ਸਫਲ ਹੋਏ ਹਾਂ।”