ਨਵੀਂ ਦਿੱਲੀ: ਵਿਸ਼ਵ ਸਿਹਤ ਸੰਗਠਨ ਦੇ ਮਹਾਨਿਰਦੇਸ਼ਕ ਟੇਡ੍ਰੋਸ ਅਦਨੋਮ ਗੇਬ੍ਰੇਅਸਸ ਦੇ ਮੁਤਾਬਕ, ਕੋਵਿਡ 19 ਨਾਲ ਨੌਜਵਾਨਾਂ ਨੂੰ ਖ਼ਤਰਾ ਨਹੀਂ ਹੈ, ਇਹ ਸੋਚਣਾ ਗ਼ਲਤ ਹੈ, ਕੋਰੋਨਾ ਵਾਇਰਸ ਨੌਜਵਾਨਾਂ ਨੂੰ ਵੀ ਉਨ੍ਹਾਂ ਹੀ ਨੁਕਸਾਨ ਪਹੁੰਚਾ ਸਕਦਾ ਹੈ ਅਤੇ ਉਨ੍ਹਾਂ ਲਈ ਵੀ ਖ਼ਤਰਨਾਕ ਸਾਬਤ ਹੋ ਸਕਦਾ ਹੈ।
ਵਿਸ਼ਵ ਸਿਹਤ ਸੰਗਠਨ ਦੇ ਮੁਤਾਬਕ ਕੋਰੋਨਾ ਦੇ ਚਲਦੇ ਨੌਜਵਾਨਾਂ ਨੂੰ ਵੀ ਹਸਪਤਾਲਾਂ ਵਿੱਚ ਭਰਤੀ ਕਰਨਾ ਪੈ ਸਕਦਾ ਹੈ, ਇੱਥੋਂ ਤੱਕ ਕਿ ਇਹ ਜਾਨਲੇਵਾ ਵੀ ਸਾਬਤ ਹੋ ਸਕਦਾ ਹੈ।
ਟੇਡ੍ਰੋਸ ਨੇ ਕਿਹਾ, ਜੇ ਤੁਸੀਂ ਬਿਮਾਰ ਨਹੀਂ ਹੁੰਦੇ ਤਾਂ ਭਾਵੇਂ ਤੁਸੀਂ ਬਿਮਾਰ ਨਹੀਂ ਹੁੰਦੇ, ਤਾਂ ਤੁਹਾਡੇ ਵੱਲੋਂ ਚੁਣੇ ਜਾਣ ਵਾਲੇ ਵਿਕਲਪ ਕਿਸੇ ਹੋਰ ਦੇ ਲਈ ਜਿਉਂਣ ਅਤੇ ਮਰਨ ਦਾ ਅੰਤਰ ਹੋ ਸਕਦੇ ਨੇ'
ਇਸ ਦੇ ਨਾਲ ਹੀ ਉਨ੍ਹਾਂ ਇੱਕ ਹੋਰ ਟਵੀਟ ਕਰ ਕਿਹਾ, ਮੈਂ ਨੌਜਵਾਨਾਂ ਦਾ ਧੰਨਵਾਦੀ ਹਾਂ ਕਿ ਉਹ ਕੋਰੋਨਾ ਨਾਲ ਲੜਨ ਵਿੱਚ ਮਦਦ ਕਰ ਰਹੇ ਹਨ ਨਾ ਕਿ ਫ਼ੈਲਾਉਣ ਵਿੱਚ, ਏਕਤਾ ਕੋਵਿਡ-19 ਨੂੰ ਹਰਾਉਣ ਲਈ ਜ਼ਰੂਰੀ ਹੈ। ਦੇਸ਼ ਵਿੱਚ ਏਕਤਾ ਹੋਣ ਦੇ ਨਾਲ, ਹਰ ਉਮਰ ਦੇ ਲੋਕਾਂ ਵਿੱਚ ਵੀ ਇੱਕਜੁਟਤਾ ਹੋਣੀ ਚਾਹੀਦੀ ਹੈ।
ਭਾਰਤ ਵਿੱਚ ਖ਼ਬਰ ਲਿਖੇ ਜਾਣ ਤੱਕ ਕੋਵਿਡ-19 ਦੇ 258 ਮਾਮਲੇ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿੱਚੋਂ 4 ਦੀ ਮੌਤ ਵੀ ਹੋ ਚੁੱਕੀ ਹੈ।