ਕਾਠਮੰਡੂ:ਕੋਰੋਨਾ ਵਾਇਰਸ ਸੰਕਰਮਣ ਵਿਸ਼ਵ ਭਰ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਉੱਤੇ ਵੀ ਪਹੁੰਚ ਗਿਆ ਹੈ। ਨੇਪਾਲ ਵਿਚ ਮਾਊਂਟ ਐਵਰੈਸਟ ਦੇ ਆਧਾਰ ਕੈਂਪ ਵਿਚ ਰੁੱਕੇ ਇਕ ਪਰਬਤਾਰੋਹੀ ਅਰਲੈਂਡ ਨੇਸ ਨੂੰ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋਈ ਹੈ।ਉਸ ਨੂੰ ਹੈਲੀਕਾਪਟਰ ਨਾਲ ਕਾਠਮੰਡੂ ਦੇ ਇਕ ਹਸਪਤਾਲ ਵਿਚ ਲਿਜਾਇਆ ਗਿਆ ਹੈ।
ਪਰਬਤਾਰੋਹੀ ਅਰਲੈਂਡ ਨੇਸ ਨੇ ਸ਼ੁੱਕਰਵਾਰ ਨੂੰ ਦੱਸਿਆ ਹੈ ਕਿ 15 ਅਪ੍ਰੈਲ ਨੂੰ ਕੋਰੋਨਾ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਸੀ। ਉਸਦੇ ਬਾਅਦ ਵੀਰਵਾਰ ਨੂੰ ਹੋਈ ਜਾਂਚ ਵਿਚ ਉਸਦੀ ਰਿਪੋਰਟ ਨਿਗੇਟਿਵ ਆਈ ਹੈ ਅਤੇ ਉਹ ਫਿਲਹਾਲ ਨੇਪਾਲ ਦੇ ਇਕ ਸਥਾਨਕ ਪਰਿਵਾਰ ਦੇ ਨਾਲ ਰਹਿ ਰਹੇ ਹਨ।
ਇਸ ਨੂੰ ਲੈ ਕੇ ਤਜ਼ਰਬੇਕਾਰ ਗਾਈਡ ਆਸਟ੍ਰੀਅਨ ਲੁਕਾਸ ਫਰਨਬੈਸ਼ ਨੇ ਕਿਹਾ ਹੈ ਕਿ ਜੇਕਰ ਸਾਰਿਆਂ ਦੀ ਜਾਂਚ ਕਰਕੇ ਠੋਸ ਕਦਮ ਨਹੀਂ ਚੁੱਕੇ ਗਏ ਤਾਂ ਕੈਂਪ ਵਿਚ ਮੌਜੂਦ ਹਜ਼ਾਰਾਂ ਪਹਾੜੀ ਯਾਤਰੀਆਂ, ਗਾਈਡ ਅਤੇ ਸਹਾਇਕਾਂ ਆਦਿ ਵਿਚ ਵਾਇਰਸ ਫੈਲ ਸਕਦਾ ਹੈ।ਉਹਨਾਂ ਨੇ ਕਿਹਾ ਹੈ ਕਿ ਵਾਇਰਸ ਫੈਲਣ ਕਾਰਨ ਪਹਾੜੀ ਯਾਤਰਾ ਨੂੰ ਮਈ ਤੋਂ ਪਹਿਲਾਂ ਹੀ ਖਤਮ ਕੀਤਾ ਜਾ ਸਕਦਾ ਹੈ।