ਪੰਜਾਬ

punjab

ETV Bharat / international

ਪਾਕਿਸਤਾਨ 'ਚ ਕੋਰੋਨਾ ਕੇਸ 50000 ਤੋਂ ਪਾਰ, 24 ਘੰਟਿਆਂ ਵਿੱਚ 50 ਮੌਤਾਂ - Corona case

ਪਾਕਿਸਤਾਨ ਵਿੱਚ ਪਿਛਲੇ 24 ਘੰਟਿਆਂ ਵਿੱਚ 2,603 ਮਾਮਲੇ ਸਾਹਮਣੇ ਆਏ ਹਨ ਅਤੇ 50 ਲੋਕਾਂ ਦੀ ਜਾਨ ਜਾ ਚੁੱਕੀ ਹੈ।

ਪਾਕਿਸਤਾਨ
ਪਾਕਿਸਤਾਨ

By

Published : May 22, 2020, 10:33 PM IST

ਲਾਹੌਰ: ਪਾਕਿਸਤਾਨ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ 50,694 ਹੋ ਗਈ ਹੈ ਜਦੋਂ ਕਿ 1,067 ਲੋਕ ਇਸ ਭਿਆਂਨਕ ਬਿਮਾਰੀ ਨਾਲ਼ ਜਾਨ ਗੁਆ ਚੁੱਕੇ ਹਨ। ਇਸ ਗੱਲ ਦਾ ਪ੍ਰਗਟਾਵਾ ਸਥਾਨਕ ਸਿਹਤ ਵਿਭਾਗ ਨੇ ਕੀਤਾ ਹੈ।

ਸਮਾਚਾਰ ਏਜੰਸੀ ਮੁਤਾਬਕ, ਪਾਕਿਸਤਾਨ ਵਿੱਚ ਪਿਛਲੇ 24 ਘੰਟਿਆਂ ਵਿੱਚ 2,603 ਮਾਮਲੇ ਸਾਹਮਣੇ ਆਏ ਹਨ ਅਤੇ 50 ਲੋਕਾਂ ਦੀ ਜਾਨ ਜਾ ਚੁੱਕੀ ਹੈ। ਮੁਲਕ ਵਿੱਚ 34, 426 ਮਰੀਜ਼ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ ਜਦੋਂ ਕਿ 15,201 ਮਰੀਜ਼ ਸਿਹਤਯਾਬ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ।

ਜ਼ਿਕਰ ਕਰ ਦਈਏ ਕਿ ਸਿੰਧ ਸੂਬਾ ਇਸ ਵਬਾ ਨਾਲ ਜ਼ਿਆਦਾ ਪ੍ਰਭਾਵਿਤ ਹੈ ਜਿਸ ਵਿੱਚ 20 ਹਜ਼ਾਰ ਦੇ ਕਰੀਬ ਮਾਮਲੇ ਹਨ ਇਸ ਤੋਂ ਬਾਅਦ ਕੋਰੋਨਾ ਵਾਇਰਸ ਨਾਲ ਪੀੜਤਾਂ ਦੀ ਗਿਣਤੀ ਵਿੱਚ ਪੰਜਾਬ ਸੂਬਾ ਹੈ ਜਿਸ ਵਿੱਚ 18 ਹਜ਼ਾਰ ਤੋਂ ਜ਼ਿਆਦਾ ਮਰੀਜ਼ ਹਨ।

ਖ਼ੈਬਰ ਪਖ਼ਤੂਨਖਵਾ ਸੂਬੇ ਵਿੱਚ 365 ਮੌਤਾਂ ਦੇ ਨਾਲ 7,155 ਮਾਮਲੇ ਸਾਹਮਣੇ ਆਏ ਹਨ ਇਸ ਤੋਂ ਇਲਾਵਾ ਬਲੋਚੀਸਤਾਨ ਸੂਬੇ ਵਿੱਚ 3 ਹਜ਼ਾਰ ਤੋਂ ਮਾਮਲੇ ਸਾਹਮਣੇ ਆਏ ਹਨ।

ਸਿਹਤ ਵਿਭਾਗ ਮੁਤਾਬਕ, ਸਿੰਧ ਵਿੱਚ 336 ਲੋਕਾਂ ਦੀ ਮੌਤ ਹੋਈ ਹੈ ਉੱਥੇ ਹੀ ਪੰਜਾਬ ਵਿੱਚ 310 ਲੋਕਾਂ ਦੀ ਜਾਨ ਜਾ ਚੁੱਕੀ ਹੈ। ਪਾਕਿਸਤਾਨ ਵਿੱਚ ਅਜੇ ਤੱਕ ਅਧਿਕਾਰਕ ਤੌਰ ਤੇ 44,987 ਲੋਕਾਂ ਦੀ ਜਾਂਚ ਹੋ ਚੁੱਕੀ ਹੈ।

ਇਹ ਜ਼ਿਕਰ ਕਰ ਦਈਏ ਕਿ ਪਾਕਿਸਤਾਨ ਨੇ 9 ਮਈ ਤੋਂ ਤਾਲਾਬੰਦੀ ਵਿੱਚ ਛੋਟ ਦੇਣੀ ਸ਼ੁਰੂ ਕਰ ਦਿੱਤੀ ਸੀ ਜਿਸ ਦਾ ਮਕਸਦ ਦੇਸ਼ ਦੇ ਮਜ਼ਦੂਰਾਂ ਅਤੇ ਗ਼ਰੀਬਾਂ ਉੱਤੇ ਵਾਧੂ ਬੋਝ ਪਾਉਣ ਤੋਂ ਬਚਾਉਣਾ ਸੀ। ਇਸ ਹੀ ਦੱਸਦੇ ਜਾਈਏ ਕਿ ਪਾਕਿਸਤਾਨ ਨੇ ਘਰੇਲੂ ਉਡਾਣਾਂ ਅਤੇ ਰੇਲਸੇਵਾ ਨੂੰ ਵੀ ਸ਼ੁਰੂ ਕਰ ਦਿੱਤਾ ਹੈ।

ABOUT THE AUTHOR

...view details