ਬੀਜਿੰਗ: ਟੀਕਾ ਨਿਰਮਾਤਾ ਚੀਨੀ ਕੰਪਨੀ ਸਿਨੋਵੈਕ ਬਾਇਓਟੈਕ ਨੇ ਕਿਹਾ ਕਿ ਕੋਵਿਡ-19 ਦਾ ਟੀਕਾ 'ਕੋਰੋਨਾ ਵੈਕ' ਦੇ ਪਹਿਲੇ ਅਤੇ ਦੂਜੇ ਪੜਾਅ ਦੀ ਕਲੀਨਿਕਲ ਟੈਸਟਿੰਗ ਦੇ ਮੁਢਲੇ ਨਤੀਜੇ ਸਕਾਰਾਤਮਕ ਆਏ ਹਨ। ਬੀਜਿੰਗ ਅਧਾਰਿਤ ਇਸ ਕੰਪਨੀ ਨੇ ਇੱਕ ਬਿਆਨ ਵਿੱਚ ਟੀਕੇ ਦੇ ਪਹਿਲੇ ਅਤੇ ਦੂਜੇ ਪੜਾਅ ਦੀ ਟੈਸਟਿੰਗ ਦੇ ਸਕਾਰਾਤਮਕ ਮੁੱਢਲੇ ਨਤੀਜਿਆਂ ਦਾ ਐਲਾਨ ਕਰਦਿਆਂ ਕਿਹਾ ਕਿ ਇਹ ਇਮਿਊਨਿਟੀ ਵਧਾ ਸਕਦਾ ਹੈ।
ਇਸ ਟੀਕੇ ਦੀ ਟੈਸਟਿੰਗ ਲਈ 18 ਤੋਂ 59 ਸਾਲ ਉਮਰ ਗਰੁੱਪ ਦੇ ਕੁੱਲ 743 ਸਿਹਤਮੰਦ ਵਾਲੰਟੀਅਰਾਂ ਨੇ ਆਪਣੇ ਨਾਂਅ ਦਰਜ ਕਰਵਾਏ ਸੀ। ਬਿਆਨ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਵਿੱਚੋਂ 143 ਲੋਕ ਪਹਿਲੇ ਪੜਾਅ ਵਿੱਚ ਅਤੇ 600 ਲੋਕ ਦੂਜੇ ਪੜਾਅ ਵਿੱਚ ਸ਼ਾਮਲ ਸਨ। ਇਸ ਵਿੱਚ ਕਿਹਾ ਗਿਆ ਹੈ ਕਿ ਟੈਸਟ ਵਿੱਚ ਸ਼ਾਮਿਲ ਲੋਕਾਂ ਨੂੰ 2 ਟੀਕੇ ਦਿੱਤੇ ਗਏ ਸਨ ਅਤੇ 14 ਦਿਨਾਂ ਤੱਕ ਉਨ੍ਹਾਂ ਵਿੱਚ ਕੋਈ ਮਾੜੇ ਪ੍ਰਭਾਵ ਨਹੀਂ ਵੇਖੇ ਗਏ।