ਪੰਜਾਬ

punjab

ETV Bharat / international

ਚੀਨ ਵਿੱਚ ਗੋਦਾਮ 'ਚ ਅੱਗ ਲੱਗਣ ਨਾਲ ਮੌਤਾਂ ਦੀ ਗਿਣਤੀ ਹੋਈ 15 - ਜ਼ਖਮੀਆਂ

ਚੀਨ ਦੇ ਉੱਤਰ-ਪੂਰਬੀ ਜਿਲੀਨ (Jillian) ਸੂਬੇ ਵਿਚ ਇਕ ਗੋਦਾਮ ਵਿਚ ਅੱਗ ਲੱਗਣ ਨਾਲ ਮਰਨ ਵਾਲਿਆਂ ਦੀ ਗਿਣਤੀ 15 ਹੋ ਗਈ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

ਚੀਨ ਵਿੱਚ ਗੋਦਾਮ 'ਚ ਅੱਗ ਲੱਗਣ ਨਾਲ ਮੌਤਾਂ ਦੀ ਗਿਣਤੀ ਹੋਈ 15
ਚੀਨ ਵਿੱਚ ਗੋਦਾਮ 'ਚ ਅੱਗ ਲੱਗਣ ਨਾਲ ਮੌਤਾਂ ਦੀ ਗਿਣਤੀ ਹੋਈ 15

By

Published : Jul 25, 2021, 10:03 PM IST

ਬੀਜਿੰਗ:ਚੀਨ ਦੇ ਉੱਤਰ-ਪੂਰਬੀ ਜਿਲੀਨ ਸੂਬੇ ਵਿਚ ਇਕ ਗੋਦਾਮ (Warehouse) ਵਿਚ ਅੱਗ ਲੱਗਣ ਨਾਲ ਮਰਨ ਵਾਲਿਆਂ ਦੀ ਗਿਣਤੀ 15 ਹੋ ਗਈ ਹੈ। ਸਥਾਨਕ ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।ਜਿਲਿਨ ਸੂਬੇ ਦੀ ਰਾਜਧਾਨੀ ਚਾਂਗਚੁਨ ਵਿੱਚ ਸ਼ਿੰਗੂ ਹਾਈ-ਟੈਕ ਉਦਯੋਗਿਕ ਵਿਕਾਸ ਜ਼ੋਨ ਦੇ ਇੱਕ ਗੋਦਾਮ ਵਿੱਚ ਸ਼ਨੀਵਾਰ ਦੁਪਹਿਰ ਨੂੰ ਅੱਗ ਲੱਗੀ।

ਸਰਕਾਰ ਨੇ ਕਿਹਾ ਕਿ ਸਥਾਨਕ ਫਾਇਰ ਵਿਭਾਗ (Fire Department)ਨੂੰ ਸ਼ਨੀਵਾਰ ਸ਼ਾਮ ਕਰੀਬ 3:45 ਵਜੇ ਇਸ ਘਟਨਾ ਬਾਰੇ ਜਾਣਕਾਰੀ ਮਿਲੀ।ਜਿਸ ਨੇ ਤਲਾਸ਼ੀ ਅਤੇ ਬਚਾਅ ਅਭਿਆਨ ਸ਼ੁਰੂ ਕੀਤਾ।ਜੋ ਐਤਵਾਰ ਨੂੰ ਖਤਮ ਹੋਇਆ।ਸਰਕਾਰ ਨੇ ਕਿਹਾ ਕਿ ਜ਼ਖਮੀਆਂ ਦਾ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਕਿਸੇ ਨੂੰ ਵੀ ਜ਼ਖਮੀ ਸੱਟਾਂ ਨਹੀਂ ਲੱਗੀਆਂ ਹਨ।

ਅਧਿਕਾਰੀਆਂ ਨੇ ਦੱਸਿਆ ਹੈ ਕਿ ਮ੍ਰਿਤਕਾਂ ਦੀ ਗਿਣਤੀ 15 ਹੋ ਗਈ ਹੈ ਅਤੇ 25 ਵਿਅਕਤੀ ਜ਼ਖ਼ਮੀ ਹੋਏ ਹਨ।ਸਰਕਾਰੀ ਸਮਾਚਾਰ ਏਜੰਸੀ ਸਿਨਹੂਆਂ ਨੇ ਦੱਸਿਆ ਕਿ ਅਧਿਕਾਰੀਆਂ ਨੇ ਮ੍ਰਿਤਕਾਂ ਦੀ ਪਛਾਣ ਦੀ ਪੁਸ਼ਟੀ ਕੀਤੀ ਹੈ ਅਤੇ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜੋ:ਤੂਫਾਨ ਇਨ-ਫਾਅ ਨੇ ਚੀਨ ਦੇ ਪੂਰਬੀ ਤੱਟ 'ਤੇ ਦਿੱਤੀ ਦਸਤਕ , ਉਡਾਨਾਂ ਹੋਈਆਂ ਰੱਦ

ABOUT THE AUTHOR

...view details