ਬੀਜਿੰਗ: ਚੀਨ ਤੇ ਪਾਕਿਸਤਾਨ ਦੀਆਂ ਹਵਾਈ ਫੌਜਾਂ ਸੰਯੁਕਤ ਅਭਿਆਸ ਕਰਨਗੀਆਂ। ਇਸ ਦੇ ਲਈ ਚੀਨੀ ਹਵਾਈ ਫੌਜ ਦੇ ਅਧਿਕਾਰੀਆਂ ਦੇ ਇੱਕ ਵਫ਼ਦ ਪਾਕਿਸਤਾਨ ਲਈ ਰਵਾਨਾ ਹੋ ਗਿਆ ਹੈ।
ਚੀਨ ਤੇ ਪਾਕਿਸਤਾਨ ਦੀਆਂ ਹਵਾਈ ਫੌਜਾਂ ਸਿੰਧ 'ਚ ਕਰਨਗੀਆਂ ਸੰਯੁਕਤ ਅਭਿਆਸ
ਚੀਨ ਤੇ ਪਾਕਿਸਤਾਨ ਦੀਆਂ ਹਵਾਈ ਫੌਜਾਂ ਸਿੰਧ 'ਚ ਸੰਯੁਕਤ ਅਭਿਆਸ ਕਰਨਗੀਆਂ। ਇਸ ਅਭਿਆਸ ਦਾ ਨਾਂਅ "ਸ਼ਾਹੀਨ ਨੌਂ" ਰੱਖਿਆ ਗਿਆ ਹੈ ਅਤੇ ਇਹ ਅਭਿਆਸ ਦਸੰਬਰ ਮਹੀਨੇ ਦੇ ਅੰਤ ਤੱਕ ਖ਼ਤਮ ਹੋਵੇਗਾ।
ਚੀਨ ਤੇ ਪਾਕਿਸਤਾਨ ਦੀਆਂ ਹਵਾਈ ਫੌਜਾਂ ਕਰਨਗੀਆਂ ਸੰਯੁਕਤ ਅਭਿਆਸ
ਚੀਨੇ ਦੇ ਫੌਜ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਯੁਕਤ ਅਭਿਆਸ ਦਾ ਮਕਸਦ ਵਿਵਹਾਰਕ ਸਹਿਯੋਗ ਨੂੰ ਮਜਬੂਤ ਕਰਨਾ ਤੇ ਦੋਹਾਂ ਪੱਖਾਂ ਤੋਂ ਲੜਨ ਦੇ ਸਿਖਲਾਈ ਪੱਧਰ 'ਚ ਸੁਧਾਰ ਕਰਨਾ ਹੈ।
ਚੀਨੀ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਫੌਜੀ ਇਹ ਸੰਯੁਕਤ ਅਭਿਆਸ ਸਿੰਧ ਪ੍ਰਾਂਤ ਦੇ ਥੱਟਾ ਜ਼ਿਲ੍ਹੇ 'ਚ ਭੋਲਾਰੀ ਵਿਖੇ ਸਥਿਤ ਪਾਕਿਸਤਾਨ ਹਵਾਈ ਅੱਡੇ ਲਈ ਰਵਾਨਾ ਹੋਏ ਹਨ। ਜਿਥੇ ਉਹ "ਸ਼ਾਹੀਨ ਨੌਂ" ਨਾਂਅ ਦੇ ਅਭਿਆਸ 'ਚ ਹਿੱਸਾ ਲੈਣਗੇ। ਮੰਤਰਾਲੇ ਨੇ ਦੱਸਿਆ ਕਿ ਇਹ ਸੰਯੁਕਤ ਅਭਿਆਸ ਦਸੰਬਰ ਦੇ ਅੰਤ ਤੱਕ ਖ਼ਤਮ ਹੋਵੇਗਾ।