ਬੀਜਿੰਗ: ਅਮਰੀਕਾ ਅਤੇ ਚੀਨ ਵਿੱਚ ਵਧਦੇ ਤਣਾਅ ਦੇ ਮੱਦੇਨਜ਼ਰ ਚੀਨ ਨੇ ਚੇਂਗਦੂ ਸਥਿਤ ਅਮਰੀਕੀ ਵਣਜ ਦੂਤਾਵਾਸ (ਕੌਂਸਲੇਟ) ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਤੋਂ ਪਹਿਲਾਂ ਅਮਰੀਕਾ ਨੇ ਚੀਨ ਦੇ ਹਿਊਸਟਨ ਸਥਿਤ ਕੌਂਸਲੇਟ ਨੂੰ ਬੰਦ ਕਰ ਦਿੱਤਾ ਸੀ।
ਚੀਨੀ ਵਿਦੇਸ਼ ਮੰਤਰਾਲੇ ਨੇ ਅਮਰੀਕਾ ਤੋਂ ਚੀਨ ਦੇ ਹਿਊਸਟਨ ਵਿੱਚ ਸਥਿਤ ਕੌਂਸਲੇਟ ਨੂੰ ਬੰਦ ਕਰਨ ਦੇ ਫ਼ੈਸਲੇ ਨੂੰ ਗ਼ਲਤ ਕਰਾਰ ਦਿੰਦਿਆਂ ਫ਼ੈਸਲਾ ਵਾਪਸ ਲੈਣ ਦੀ ਕਿਹਾ ਸੀ।
ਟਰੰਪ ਸਰਕਾਰ ਨੇ ਮੰਗਲਵਾਰ ਨੂੰ ਹਿਊਸਟਨ ਵਣਜ ਦੂਤਾਵਾਸ ਨੂੰ ਬੰਦ ਕਰਨ ਦਾ ਆਦੇਸ਼ ਦਿੱਤਾ ਹੈ। ਉਨ੍ਹਾਂ ਇਲਜ਼ਾਮ ਲਾਉਂਦੇ ਕਿਹਾ ਕਿ ਚੀਨੀ ਏਜੰਟਾਂ ਨੇ ਟੈਕਸਸ ਏ ਐਂਡ ਐਮ ਮੈਡੀਕਲ ਸਿਸਟਮ ਤੋਂ ਡਾਟਾ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਹੈ।
ਜ਼ਿਕਰ ਕਰ ਦਈਏ ਕਿ ਯੂਐਸਏ ਦਾ ਬੀਜਿੰਗ ਵਿੱਚ ਇੱਕ ਦੂਤਾਵਾਸ ਹੈ ਅਤੇ ਹੋਰ ਹੋਰ ਮੁੱਖ ਸ਼ਹਿਰਾਂ ਵਿੱਚ ਸ਼ੰਘਾਈ, ਗੁਆਂਗਜ਼ੂ, ਚੇਂਗਦੁ, ਸ਼ੇਨਯਾਂਗ, ਵੁਹਾਨ ਅਤੇ ਹਾਂਗਕਾਂਗ ਵਿੱਚ ਵਣਜ ਦੂਤਾਵਾਸ ਹਨ।