ਵੁਹਾਨ: ਦੁਨੀਆ ਭਰ ਵਿੱਚ 80 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਨ ਲੈਣ ਵਾਲੇ ਕੋਰੋਨਾ ਵਾਇਰਸ ਦੀ ਸ਼ੁਰੂਆਤ ਚੀਨ ਦੇ ਵੁਹਾਨ ਸ਼ਹਿਰ ਤੋਂ ਹੋਈ ਸੀ। ਇਸ ਸ਼ਹਿਰ ਵਿੱਚ ਹੁਣ 76 ਦਿਨਾਂ ਬਾਅਦ ਲੌਕਡਾਊਨ ਹਟਾ ਦਿੱਤਾ ਗਿਆ ਹੈ। ਵੁਹਾਨ 'ਚ ਪਿਛਲੇ 11 ਹਫ਼ਤਿਆਂ ਤੋਂ ਲੌਕਡਾਊਨ ਜਾਰੀ ਸੀ ਜੋ ਕਿ ਬੁੱਧਵਾਰ ਦੇਰ ਰਾਤ ਹਟਾ ਦਿੱਤਾ ਗਿਆ।
ਚੀਨ ਨੇ ਵੁਹਾਨ 'ਚ ਲੌਕਡਾਊਨ ਖ਼ਤਮ, ਇੱਥੋਂ ਹੋਈ ਸੀ ਕੋਰੋਨਾ ਵਾਇਰਸ ਦੀ ਸ਼ੁਰੂਆਤ - ਕੋਰੋਨਾਵਾਇਰਸ ਮਹਾਂਮਾਰੀ
ਚੀਨ ਦੇ ਵੁਹਾਨ ਸ਼ਹਿਰ ਤੋਂ 76 ਦਿਨਾਂ ਬਾਅਦ ਲੌਕਡਾਊਨ ਹਟਾ ਦਿੱਤਾ ਗਿਆ ਹੈ। ਕੋਰੋਨਾ ਵਾਇਰਸ ਦੀ ਸ਼ੁਰੂਆਤ ਚੀਨ ਦੇ ਵੁਹਾਨ ਸ਼ਹਿਰ ਤੋਂ ਹੀ ਹੋਈ ਸੀ।
ਚੀਨ ਨੇ ਵੁਹਾਨ ਤੋਂ ਹਟਾਇਆ ਲੌਕਡਾਊਨ
ਵੁਹਾਨ ਵਿੱਚ ਬੁੱਧਵਾਰ ਤੋਂ ਹਵਾਈ ਅਤੇ ਰੇਲ ਸੇਵਾਵਾਂ ਖੋਲ੍ਹਣ ਦੀ ਤਿਆਰੀ ਵੀ ਕਰ ਲਈ ਗਈ ਹੈ। ਚੀਨ ਦੇ 82 ਹਜ਼ਾਰ ਕੋਵਿਡ-19 ਮਾਮਲਿਆਂ ਵਿੱਚੋਂ ਜ਼ਿਆਦਾਤਰ ਵੁਹਾਨ ਸ਼ਹਿਰ ਤੋਂ ਹੀ ਸਨ। ਚੀਨ ਤੋਂ ਬਾਅਦ ਹੋਰਨਾਂ ਦੇਸ਼ਾਂ ਵਿੱਚ ਕੋਰੋਨਾ ਵਾਇਰਸ ਫ਼ੈਲਣ ਤੋਂ ਬਾਅਦ ਬਾਕੀ ਦੇਸ਼ਾਂ ਨੇ ਵੀ ਲੌਕਡਾਊਨ ਲਾਗੂ ਕੀਤਾ ਹੋਇਆ ਹੈ।
ਵੁਹਾਨ ਤੋਂ ਪਹਿਲਾ ਮਾਮਲਾ ਬੀਤੇ ਵਰ੍ਹੇ ਦਸੰਬਰ ਮਹੀਨੇ ਵਿੱਚ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਇਹ ਵਾਇਰਸ ਜੰਗਲ ਵਿੱਚ ਲੱਗੀ ਅੱਗ ਦੀ ਤਰ੍ਹਾਂ ਦੁਨੀਆ ਭਰ ਵਿੱਚ ਫ਼ੈਲ ਗਿਆ।
Last Updated : Apr 8, 2020, 1:55 PM IST