ਬੀਜਿੰਗ: ਚੀਨ ਵਿੱਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 17 ਤੱਕ ਪਹੁੰਚ ਗਈ ਹੈ ਜਦਕਿ ਸੰਕਰਮਣ ਵਿੱਚ ਤੇਜ਼ੀ ਨਾਲ ਇਜ਼ਾਫਾ ਹੋਇਆ ਹੈ। ਹੁਣ ਤੱਕ ਦੇਸ਼ ਵਿੱਚ ਇਸ ਦੇ ਲਗਭਗ 444 ਮਾਮਲੇ ਸਾਹਮਣੇ ਆ ਚੁੱਕੇ ਹਨ।
ਚੀਨੀ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਬਿਮਾਰੀ ਚੱਲ ਰਹੀ ਛੁੱਟੀਆਂ ਦੇ ਮੌਸਮ ਵਿੱਚ ਹੋਰ ਫੈਲ ਸਕਦੀ ਹੈ। ਜਾਣਕਾਰੀ ਮੁਤਾਬਕ ਇਸ ਵਾਇਰਸ ਕਾਰਨ ਹੁਣ ਤੱਕ 17 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਸਾਹ ਪ੍ਰਣਾਲੀ ਰਾਹੀਂ ਫੈਲਦਾ ਹੈ ਇਹ ਵਾਇਰਸ
ਕੋਰੋਨਾ ਵਾਇਰਸ ਸਾਹ ਪ੍ਰਣਾਲੀ ਰਾਹੀਂ ਫੈਲਦਾ ਹੈ ਅਤੇ ਇਸ ਨਾਲ 'ਵਾਇਰਲ ਮਿਊਟੇਸ਼ਨ' ਹੋਣ ਅਤੇ ਰੋਗ ਦੇ ਹੋਰ ਫੈਲਣ ਦਾ ਖਦਸ਼ਾ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ: ਮਣੀਪੁਰ: ਇੰਫਾਲ ਵਿੱਚ ਨਾਗਪਾਲ ਰੋਡ ਉੱਤੇ IED ਧਮਾਕਾ
ਫਿਲਹਾਲ ਚੀਨ ਦੇ ਵੁਹਾਨ ਸ਼ਹਿਰ ਵਿੱਚ ਜੁੜੇ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਇੱਕ ਕਰੋੜ ਤੋਂ ਜ਼ਿਆਦਾ ਦੀ ਆਬਾਦੀ ਵਾਲਾ ਵੁਹਾਨ ਪ੍ਰਮੁੱਖ ਆਵਾਜਾਈ ਕੇਂਦਰ ਹੈ। ਇਸ ਹਫਤੇ ਦੇ ਅੰਤ ਵਿੱਚ ਸ਼ੁਰੂ ਹੋ ਰਹੀਆਂ ਚੀਨੀ ਨਵੇਂ ਸਾਲ ਦੀਆਂ ਸਲਾਨਾ ਛੁੱਟੀਆਂ ਲਈ ਵੱਡੀ ਗਿਣਤੀ ਵਿੱਚ ਲੋਕਾਂ ਦੇ ਚੀਨ ਪਹੁੰਚਣ ਦਾ ਅਨੁਮਾਨ ਹੈ।