ਬੀਜਿੰਗ: ਭਾਰਤ-ਚੀਨ ਸਰਹੱਦੀ ਵਿਵਾਦ ਨੂੰ ਲੈ ਕੇ ਚੀਨ ਦਾ ਕਹਿਣਾ ਹੈ ਕਿ ਭਾਰਤ ਨਾਲ ਕੂਟਨੀਤਕ ਗੱਲਬਾਤ ਚੱਲ ਰਹੀ ਹੈ। ਉਨ੍ਹਾਂ ਭਾਰਤ 'ਤੇ ਦੋਸ਼ ਲਾਇਆ ਹੈ ਕਿ ਭਾਰਤ ਨੇ ਕਰਾਰ ਦੀ ਉਲੰਘਣਾ ਕੀਤੀ ਹੈ ਅਤੇ ਚੀਨੀ ਕਰਮਚਾਰੀਆਂ 'ਤੇ ਭੜਕਾਊ ਹਮਲੇ ਕੀਤੇ ਹਨ।
ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲਿਜਿਆਨ ਨੇ ਪ੍ਰੈਸ ਕਾਨਫ਼ਰੰਸ ਵਿੱਚ ਕਿਹਾ ਕਿ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ 15 ਜੂਨ ਨੂੰ ਭਾਰਤੀ ਫੌਜਾਂ ਨੇ ਦੋਵਾਂ ਪਾਸਿਆਂ ਦੀ ਸਹਿਮਤੀ ਦੀ ਉਲੰਘਣਾ ਕੀਤੀ ਅਤੇ 2 ਵਾਰ ਸਰਹੱਦ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਪਾਰ ਕੀਤਾ ਅਤੇ ਚੀਨੀ ਫੌਜੀਆਂ 'ਤੇ ਉਕਸਾਊ ਹਮਲੇ ਕੀਤੇ। ਨਤੀਜੇ ਵਜੋਂ ਦੋਵਾਂ ਸਰਹੱਦੀ ਫੌਜਾਂ ਵਿਚਕਾਰ ਗੰਭੀਰ ਸਰੀਰਕ ਟਕਰਾਅ ਹੋਇਆ।