ਨਵੀਂ ਦਿੱਲੀ: ਚੀਨ ਨੇ ਅੱਜ ਪਹਿਲੀ ਵਾਰ ਮੰਨਿਆ ਹੈ ਕਿ ਉਸ ਨੇ ਪਿਛਲੇ ਹਫ਼ਤੇ ਲੱਦਾਖ ਵਿਚ ਅਸਲ ਕੰਟਰੋਲ ਰੇਖਾ (ਐਲਏਸੀ) ਦੇ ਕੋਲ ਹੋਈ ਹਿੰਸਕ ਝੜਪ ਵਿੱਚ 20 ਦੇ ਕਰੀਬ ਸੈਨਿਕ ਗੁਆਏ ਹਨ। ਭਾਰਤੀ ਮੀਡੀਆ ਦੁਆਰਾ ਇੱਕ ਦਿਨ ਪਹਿਲਾਂ ਦੱਸਿਆ ਗਿਆ ਸੀ ਕਿ ਭਾਰਤ ਨੇ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਨੂੰ 16 ਚੀਨੀ ਸੈਨਿਕਾਂ ਦੀਆਂ ਲਾਂਸ਼ਾਂ ਸੌਂਪੀਆਂ ਸੀ।
ਝੜਪ ਤੋਂ ਬਾਅਦ ਨਵੀਂ ਦਿੱਲੀ ਨੇ ਕਈ ਦਿਨ ਪਹਿਲਾਂ ਅਧਿਕਾਰਤ ਤੌਰ 'ਤੇ ਐਲਾਨ ਕਰ ਦਿੱਤਾ ਸੀ ਕਿ ਲੱਦਾਖ ਦੀ ਗਲਵਾਨ ਘਾਟੀ ਵਿੱਚ ਚੀਨੀ ਫੌਜ ਨਾਲ ਹੋਈ ਝੜਪ ਵਿੱਚ ਭਾਰਤੀ ਫੌਜ ਦੇ 20 ਜਵਾਨ ਸ਼ਹੀਦ ਹੋ ਗਏ ਹਨ, ਉੱਥੇ ਹੀ ਬੀਜਿੰਗ ਆਪਣੇ ਹੋਏ ਜਾਨੀ ਨੁਕਸਾਨ ਬਾਰੇ ਚੁੱਪ ਸੀ।
ਬੀਜਿੰਗ ਵਿੱਚ ਚੀਨੀ ਕਮਿਉਨਿਟੀ ਪਾਰਟੀ ਦੇ ਮੁੱਖ ਅਖ਼ਬਾਰ ਗਲੋਬਲ ਟਾਈਮਜ਼ ਨੇ ਸੋਮਵਾਰ ਨੂੰ ਚੀਨੀ ਮਾਹਰਾਂ ਦੇ ਹਵਾਲੇ ਨਾਲ ਕਿਹਾ ਕਿ ਚੀਨ ਜਾਨੀ ਨੁਕਸਾਨ ਦੀ ਸੰਖਿਆ ਬਾਰੇ ਇਸ ਲਈ ਨਹੀਂ ਦੱਸਣਾ ਚਾਹੁੰਦਾ, ਕਿਉਂਕਿ ਉਹ ਨਹੀਂ ਚਾਹੁੰਦਾ ਸੀਮਾ 'ਤੇ ਸੰਘਰਸ਼ ਵਧੇ। ਗਲੋਬਲ ਟਾਈਮਜ਼ ਨੇ ਕਿਹਾ ਕਿ ਝੜਪ ਵਿੱਚ ਉਨ੍ਹਾਂ ਦੇ 20 ਦੇ ਕਰੀਬ ਸੈਨਿਕਾਂ ਦਾ ਜਾਨੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇ ਸਹੀ ਸੰਖਿਆ ਦੱਸ ਦਿੱਤੀ ਤਾਂ ਭਾਰਤ ਸਰਕਾਰ ਫਿਰ ਤੋਂ ਦਬਾਅ ਵਿੱਚ ਆ ਜਾਵੇਗੀ।
ਗਲੋਬਲ ਟਾਈਮਜ਼ ਨੇ ਚੀਨੀ ਵਿਸ਼ਲੇਸ਼ਕਾਂ ਅਤੇ ਆਬਜ਼ਰਵਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਭਾਰਤੀ ਅਧਿਕਾਰੀ ਨੇ ਰਾਸ਼ਟਰਵਾਦੀਆਂ ਨੂੰ ਸੰਤੁਸ਼ਟ ਕਰਨ ਲਈ ਚੀਨ ਦੇ ਜਾਨੀ ਨੁਕਸਾਨ ਨੂੰ ਵਧਾ ਚੜ੍ਹਾ ਕੇ ਦੱਸ ਰਹੇ ਹਨ।