ਪੰਜਾਬ

punjab

ETV Bharat / international

ਮਰੀਅਮ ਨਵਾਜ਼ ਸਮੇਤ 300 ਲੋਕਾਂ ਦੇ ਖ਼ਿਲਾਫ਼ ਕੇਸ ਦਰਜ, ਗੁੰਡਾਗਰਦੀ ਦੇ ਲੱਗੇ ਦੋਸ਼

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਧੀ ਮਰੀਅਮ ਸਮੇਤ ਵਿਰੋਧੀ ਪੀਐਮਐਲ-ਐਨ ਦੇ 300 ਤੋਂ ਵੱਧ ਕਾਰਕੁਨਾਂ ਦੇ ਖ਼ਿਲਾਫ਼ ਪੁਲਿਸ ਨੇ ਗੁੰਡਾਗਰਦੀ ਅਤੇ ਸਰਕਾਰੀ ਅਧਿਕਾਰੀਆਂ 'ਤੇ ਹਮਲਾ ਕਰਨ ਦੇ ਦੋਸ਼ ਵਿੱਚ ਕੇਸ ਦਰਜ ਕੀਤਾ।

case against maryam nawaz and 300 other in pakistan
ਮਰੀਅਮ ਨਵਾਜ਼ ਸਮੇਤ 300 ਲੋਕਾਂ ਦੇ ਖ਼ਿਲਾਫ਼ ਕੇਸ ਦਰਜ, ਗੁੰਡਾਗਰਦੀ ਦੇ ਲੱਗੇ ਦੋਸ਼

By

Published : Aug 13, 2020, 8:59 AM IST

ਲਾਹੌਰ: ਪਾਕਿਸਤਾਨ ਵਿੱਚ ਲਾਹੌਰ ਪੁਲਿਸ ਨੇ ਬੁੱਧਵਾਰ ਨੂੰ ਗੁੰਡਾਗਰਦੀ ਅਤੇ ਸਰਕਾਰੀ ਅਧਿਕਾਰੀਆਂ ‘ਤੇ ਹਮਲਾ ਕਰਨ ਦੇ ਦੋਸ਼ ਤਹਿਤ ਕੇਸ ਦਰਜ ਕੀਤਾ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐਮਐਲ-ਐਨ) ਦੇ 58 ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਲਾਹੌਰ ਦੀ ਸੈਸ਼ਨ ਅਦਾਲਤ ਨੇ ਉਨਾਂ ਨੂੰ 14 ਦਿਨਾਂ ਲਈ ਜੇਲ੍ਹ ਭੇਜ ਦਿੱਤਾ।

ਇਸ ਦੇ ਇਲਾਵਾ ਮਰੀਅਮ ਅਤੇ ਉਸ ਦੇ ਪਤੀ ਕਪਤਾਨ (ਸੇਵਾਮੁਕਤ) ਮੁਹੰਮਦ ਸਫਦਰ ਅਤੇ ਵਿਰੋਧੀ ਪਾਰਟੀ ਦੇ 35 ਨੇਤਾਂ ਉਨ੍ਹਾਂ ਲੋਕਾਂ ਵਿੱਚ ਸ਼ਾਮਲ ਹਨ, ਜਿਨ੍ਹਾਂ ਦੇ ਖ਼ਿਲਾਫ਼ ਪਾਕਿਸਤਾਨੀ ਪੀਨਲ ਕੋਡ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਲਾਹੌਰ ਵਿੱਚ ਰਾਸ਼ਟਰੀ ਜਵਾਬਦੇਹੀ ਬਿਊਰੋ (ਨੈਬ) ਦਫ਼ਤਰ ਦੇ ਬਾਹਰ ਮੰਗਲਵਾਰ ਨੂੰ ਹਿੰਸਾ ਭੜਕ ਉੱਠੀ ਜਦੋਂ ਨਜਾਇਜ਼ ਕਬਜ਼ਾ ਮਾਮਲੇ ਵਿੱਚ ਆਪਣਾ ਬਿਆਨ ਦਰਜ ਕਰਾਉਣ ਲਈ ਮਰੀਅਮ ਉੱਥੇ ਪਹੁੰਚੀ। ਇਸ ਦੇ ਕੁੱਝ ਦੇਰ ਬਾਅਦ, ਪੀਐਮਐਲ-ਐਨ ਦੇ ਵਰਕਰਾਂ ਅਤੇ ਭਾਰੀ ਪੁਲਿਸ ਟੀਮ ਵਿਚਕਾਰ ਝੜਪ ਹੋ ਗਈ

ਇਸ ਝੜਪ ਵਿੱਚ ਪੀਐਮਐਲ-ਐਨ ਦੇ ਬਹੁਤ ਸਾਰੇ ਵਰਕਰ ਅਤੇ ਪੁਲਿਸ ਅਧਿਕਾਰੀ ਅਤੇ ਐਨਏਬੀ ਅਧਿਕਾਰੀ ਵੀ ਜ਼ਖਮੀ ਹੋਏ ਗਏ।

ਨੈਬ ਦੀ ਸ਼ਿਕਾਇਤ 'ਤੇ ਪੀਐਮਐਲ-ਐਨ ਦੇ ਨੇਤਾਵਾਂ ਅਤੇ ਵਰਕਰਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ। ਨੈਬ ਨੇ ਇਸ ਘਟਨਾ ਬਾਰੇ ਆਪਣੇ ਬਿਆਨ ਵਿੱਚ ਕਿਹਾ ਕਿ ਮਰੀਅਮ ਨੂੰ ਆਪਣਾ ਬਿਆਨ ਦਰਜ ਕਰਨ ਦੇ ਲਈ ‘ਨਿੱਜੀ’ ਰੂਪ ਵਿੱਚ ਬੁਲਾਇਆ ਗਿਆ ਸੀ, ਪਰ ਪੇਸ਼ ਹੋਣ ਦੇ ਬਦਲੇ ਵਿੱਚ ਉਨ੍ਹਾਂ ਪੀਐਮਐਲ-ਐਨ ਦੇ ਕਾਰਕੁਨਾਂ ਰਾਹੀਂ ਸੰਗਠਿਤ ਤਰੀਕੇ ਨਾਲ ਗੁੰਡਾਗਰਦੀ ਅਤੇ ਪੱਥਰ ਮਾਰੇ।

ਸਮਾਚਾਰ ਪੱਤਰ ਡਾਨ ਨੇ ਬਿਆਨ ਦੇ ਹਵਾਲੇ ਨਾਲ ਕਿਹਾ, "20 ਸਾਲਾਂ ਵਿੱਚ ਪਹਿਲੀ ਵਾਰ ਕਿਸੇ ਸੰਵਿਧਾਨਕ ਅਤੇ ਰਾਸ਼ਟਰੀ ਸੰਸਥਾ ਦੇ ਖ਼ਿਲਾਫ਼ ਅਜਿਹਾ ਰਵੱਈਆ ਦੇਖਿਆ ਗਿਆ ਜਿਸ ਵਿੱਚ ਨਾ ਸਿਰਫ ਇਮਾਰਤ ਦੀਆਂ ਖਿੜਕੀਆਂ ਟੁੱਟ ਗਈਆਂ, ਬਲਕਿ ਕਰਮਚਾਰੀ ਵੀ ਜ਼ਖਮੀ ਹੋਏ।"

ABOUT THE AUTHOR

...view details